Manpreet Singh Badal

ਵਿਜੀਲੈਂਸ ਬਿਊਰੋ ਦੀ ਕਾਰਵਾਈ ਦੀਆਂ ਖ਼ਬਰਾਂ ‘ਤੇ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ ਸਪੱਸ਼ਟੀਕਰਨ

ਚੰਡੀਗੜ੍ਹ 02 ਸਤੰਬਰ 2022: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Singh Badal) ‘ਤੇ ਕਾਰਵਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ । ਇਨ੍ਹਾਂ ਖ਼ਬਰਾਂ ‘ਚ ਮਨਪ੍ਰੀਤ ਬਾਦਲ ‘ਤੇ ਕਣਕ-ਝੋਨੇ ਦੀ ਢੋਆ-ਢੁਆਈ ‘ਚ ਫਰਜ਼ੀ ਕੰਪਨੀਆਂ ਨੂੰ ਟੈਂਡਰ ਦੇਣ ਦਾ ਦੋਸ਼ ਲਾਏ ਗਏ ਸਨ | ਇਨ੍ਹਾਂ ਖਬਰਾਂ ‘ਤੇ ਸਾਬਕਾ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਉਮੀਦ ਨਹੀਂ ਸੀ ਕਿ ਇਹ ਨਾਮੀ ਨਿਊਜ਼ ਚੈਨਲ ਫਰਜ਼ੀ ਖ਼ਬਰਾਂ ਪ੍ਰਸਾਰਿਤ ਕਰਨਗੇ! | ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਮੈਂ ਹੁਣ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹਾਂ ਤਾਂ ਜੋ ਤੁਹਾਡੇ ਚੈਨਲਾਂ ‘ਤੇ ਚੱਲਣ ਵਾਲੀਆਂ ਅਜਿਹੀਆਂ ਜਾਅਲੀ ਖ਼ਬਰਾਂ ਦੇ ਵਿਰੁੱਧ ਢੁਕਵੇਂ ਕਾਨੂੰਨੀ ਕਦਮ ਚੁੱਕੇ ਜਾ ਸਕਣ।

Manpreet Singh badal

 

 

Scroll to Top