Lal Chand Kataruchak

ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ: ਲਾਲ ਚੰਦ ਕਟਾਰੂਚੱਕ

ਗੁਰਦਾਸਪੁਰ 29 ਅਗਸਤ 2022: ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ (Lal Chand Kataruchak) ਅੱਜ ਗੁਰਦਾਸਪੁਰ ਵਿਖ਼ੇ ਸਥਿਤ ਕੇਸ਼ੋਪੁਰ ਛੰਭ ਦਾ ਦੌਰਾ ਕਰਨ ਪਹੁੰਚੇ | ਇਸ ਮੌਕੇ ਉਹਨਾਂ ਨੇ ਕਿਹਾ ਇਤਿਹਾਸਿਕ ਅਸਥਾਨਾਂ ਨੂੰ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ| ਇਸਦੇ ਨਾਲ ਹੀ ਕੇਸ਼ੋਪੂਰ ਛੰਭ ਨੂੰ ਵੀ ਕਰੋੜਾਂ ਰੁਪਏ ਲਗਾ ਕੇ ਟੁਰਿਸਟ ਹਬ ਵਜੋਂ ਵਿਕਸਿਤ ਕੀਤਾ ਜਾਵੇਗਾ |

ਆਮ ਆਦਮੀ ਪਾਰਟੀ ਦੇ ਰੋਪੜ ਤੋ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦਾ ਜੰਗਲਾਤ ਵਿਭਾਗ ‘ਚ ਹੋਏ ਘੋਟਾਲੇ ਵਿੱਚ ਆ ਰਹੇ ਨਾਮ ‘ਤੇ ਬੋਲਦੇ ਹੋਏ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ |

ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਤਿੰਨ ਪਿੰਡਾ ਦੀ ਜ਼ਮੀਨ ਹੈ | ਇਹ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਇਕ ਜੰਗਲਾਤ ਵਿਭਾਗ ਦੇ ਡੀਐਫਓ ਤੇ ਕਾਰਵਾਈ ਕੀਤੀ ਹੈ | ਜੋ ਕਿ ਇਸ ਵਕਤ ਜੇਲ੍ਹ ਵਿੱਚ ਹੈ ਅਤੇ 2 ਸਸਪੈਂਡ ਚੱਲ ਰਹੇ ਹਨ| ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਉਹਨਾਂ ਦੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਖ਼ਿਲਾਫ ਵੀ ਕਾਰਵਾਈ ਕੀਤੀ ਜਾਵੇਗੀ|

ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ ਤੇ ਬੋਲਦੇ ਹੋਏ ਮੰਤਰੀ ਕਟਾਰੂ ਚੱਕ ਕੇ ਕਿਹਾ ਕਿ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਹਾਈਕੋਰਟ ਨੇ 31 ਅਕਤੂਬਰ ਤੱਕ ਮਾਈਨਿੰਗ ਤੇ ਰੋਕ ਲਗਾਈ ਹੈ ਅਤੇ ਜਲਦ ਨਵੀਂ ਪਾਲਸੀ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ, ਜਿਸ ਨਾਲ਼ ਲੋਕਾ ਨੂੰ ਕਾਫੀ ਰਾਹਤ ਮਿਲੇਗੀ|

ਉਨ੍ਹਾਂ ਨੇ ਕਿਹਾ ਬੀਐਸਐਫ ਨੇ ਹਾਈਕੋਰਟ ਵਿੱਚ ਰਿਟ ਪਟੀਸ਼ਨ ਕੀਤੀ ਸੀ ਕਿ ਜਦ ਉਹ ਸੁਰੱਖਿਆ ਦੇ ਚੱਲਦੇ ਬਾਰਡਰ ‘ਤੇ ਕੰਮ ਕਰਦੇ ਹਨ ਤਾਂ ਕਰੇਸ਼ਰਾ ਦੇ ਰੌਲੇ ਨਾਲ਼ ਉਹਨਂ ਨੂੰ ਕੁੱਝ ਸੁਣਾਈ ਨਹੀਂ ਦਿੰਦਾ | ਜਿਸ ਕਰਕੇ ਇਨ੍ਹਾਂ ਜ਼ਿਲ੍ਹਿਆਂ ਮਾਈਨਿੰਗ ‘ਤੇ ਰੋਕ ਲਗਾਈ ਗਈ ਹੈ ਅਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਭੇਜ ਦਿੱਤਾ ਹੈ

Scroll to Top