ASI arrested

ਜਲੰਧਰ ਵਿਖੇ ਹਸਪਤਾਲ ‘ਚ ਨਰਸ ਕਤਲ ਮਾਮਲੇ ‘ਚ ਪੁਲਿਸ ਵਲੋਂ ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ 26 ਅਗਸਤ 2022: ਜਲੰਧਰ (Jalandhar) ਵਿਖੇ ਸਿਵ ਪੁਰੀ ਮਹੁੱਲਾ ਗ੍ਰੀਨ ਮਾਡਲ ਟਾਊਨ ’ਚ ਸਥਿਤ ਪਰਲ ਮੈਟਰਨਿਟੀ ਐਂਡ ਆਈ ਕੇਅਰ ਸੈਂਟਰ ਵਿਚ ਦੋ ਨਰਸਾਂ ‘ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ‘ਚ ਇੱਕ ਨਰਸ ਦੀ ਮੌਤ ਹੋ ਗਈ ਸੀ | ਇਸ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

ਪੁਲਿਸ ਨੇ 24 ਘੰਟਿਆਂ ਦੇ ਅੰਦਰ ਮਾਮਲੇ ਨੂੰ ਟਰੇਸ ਕਰਦੇ ਹੋਏ ਦੋਸ਼ੀ ਗੋਰੂ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਪਰਲ ਆਈਜ਼ ਐਂਡ ਮੈਟਰਨਿਟੀ ਹੋਮ ‘ਚ ਨਰਸਾਂ ‘ਤੇ ਹਮਲੇ ‘ਚ ਨਰਸ ਬਲਜਿੰਦਰ ਕੌਰ ਦੀ ਮੌਤ ਹੋ ਗਈ ਸੀ ਅਤੇ ਜੋਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਮ੍ਰਿਤਕ ਨਰਸ ਬਲਜਿੰਦਰ ਕੌਰ ਵਾਸੀ ਬਿਆਸ ਅਤੇ ਜੋਤੀ ਫਗਵਾੜਾ ਦੀ ਰਹਿਣ ਵਾਲੀ ਵਾਲੀ ਹੈ। ਇਸ ਦੇ ਨਾਲ ਹੀ ਅੱਜ ਪੁਲਿਸ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ |

Scroll to Top