Balochistan

ਬਲੋਚਿਸਤਾਨ ਸੂਬੇ ‘ਚ ਭਾਰੀ ਮਾਨਸੂਨ ਬਾਰਿਸ਼ ਕਾਰਨ ਘੱਟੋ-ਘੱਟ 225 ਨਾਗਰਿਕਾਂ ਦੀ ਮੌਤ

ਚੰਡੀਗੜ੍ਹ 22 ਅਗਸਤ 2022: ਪਾਕਿਸਤਾਨ ਦੇ ਬਲੋਚਿਸਤਾਨ (Balochistan) ਸੂਬੇ ‘ਚ ਭਾਰੀ ਮਾਨਸੂਨ ਬਾਰਿਸ਼ ਕਾਰਨ ਆਈ ਤਬਾਹੀ ‘ਚ ਘੱਟੋ-ਘੱਟ 225 ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਕਵੇਟਾ ਸ਼ਹਿਰ ਦੇ ਕਮਿਸ਼ਨਰ ਸੋਹੇਲੁਰ ਰਹਿਮਾਨ ਬਲੋਚ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਬਲੋਚਿਸਤਾਨ ਸੂਬੇ ‘ਚ ਘੱਟੋ-ਘੱਟ 225 ਨਾਗਰਿਕਾਂ ਦੀ ਮੌਤ ਹੋ ਗਈ ਹੈ। ਕਵੇਟਾ ‘ਚ ਐਤਵਾਰ 21 ਅਗਸਤ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਪਸ਼ਤੂਨਾਬਾਦ, ਹਜ਼ਾਰਾ ਟਾਊਨ ਆਦਿ ਖੇਤਰਾਂ ‘ਚ ਹੜ੍ਹ ਆ ਗਏ, ਜਿੱਥੇ ਹੜ੍ਹ ਦਾ ਪਾਣੀ ਕਈ ਘਰਾਂ ‘ਚ ਦਾਖਲ ਹੋ ਗਿਆ |

Scroll to Top