Ranil Wickremesinghe

ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਵਾਪਸ ਆਉਂਣ ਦੀ ਕੀਤੀ ਪੇਸ਼ਕਸ਼

ਚੰਡੀਗ੍ਹੜ 22 ਅਗਸਤ 2022: ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ (Ranil Wickremesinghe) ਨੇ ਗੋਟਾਬਾਯਾ ਰਾਜਪਕਸ਼ੇ ਨੂੰ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਅਤੇ ਦੇਸ਼ ਵਾਪਸੀ ਦੀ ਸਹੂਲਤ ਦੇਣ ਲਈ ਸੰਪਰਕ ਕੀਤਾ ਹੈ। ਜਿਕਰਯੋਗ ਹੈ ਕਿ ਰਾਜਪਕਸ਼ੇ ਦੇਸ਼ ਛੱਡ ਕੇ ਭੱਜ ਗਏ ਸਨ ਅਤੇ ਸ੍ਰੀਲੰਕਾ ‘ਚ ਆਰਥਿਕਤਾ ਸੰਕਟ ਦੇ ਕਾਰਨ ਆਪਣੀ ਸਰਕਾਰ ਦੇ ਖ਼ਿਲਾਫ ਬਗਾਵਤ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ ਸੀ।

ਫਿਲਹਾਲ ਉਹ ਆਪਣੀ ਪਤਨੀ ਲੋਮਾ ਰਾਜਪਕਸ਼ੇ ਨਾਲ ਬੈਂਕਾਕ ਦੇ ਇਕ ਹੋਟਲ ‘ਚ ਰੁਕੇ ਹੋਏ ਹਨ। ਡੇਲੀ ਮਿਰਰ ਅਖਬਾਰ ਨੇ ਉੱਚ ਪੱਧਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਵਿਕਰਮਸਿੰਘੇ ਨੇ ਰਾਜਪਕਸ਼ੇ ਨਾਲ ਉਨ੍ਹਾਂ ਦੀ ਵਾਪਸੀ ਦੇ ਪ੍ਰਬੰਧਾਂ ‘ਤੇ ਚਰਚਾ ਕਰਨ ਲਈ ਸੰਪਰਕ ਕੀਤਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੱਤਾਧਾਰੀ ਪਾਰਟੀ ਸ਼੍ਰੀਲੰਕਾ ਦੇ ਪੋਦੁਜਾਨਾ ਪੇਰਾਮੁਨਾ, ਰਾਸ਼ਟਰੀ ਆਯੋਜਕ ਬਾਸਿਲ ਰਾਜਪਕਸ਼ੇ ਨੇ ਹਾਲ ਹੀ ਵਿੱਚ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ ਅਤੇ ਸਾਬਕਾ ਰਾਸ਼ਟਰਪਤੀ ਦੀ ਦੇਸ਼ ਵਿੱਚ ਜਲਦੀ ਵਾਪਸੀ ਦੀ ਮੰਗ ਕੀਤੀ।

Scroll to Top