Lakshay Sen

BWF World Championship: ਸਾਈ ਪ੍ਰਣੀਤ ਤੇ ਮਾਲਵਿਕਾ ਚੈਂਪੀਅਨਸ਼ਿਪ ਤੋਂ ਬਾਹਰ, ਅਗਲੇ ਪੜਾਅ ‘ਚ ਪਹੁੰਚੇ ਲਕਸ਼ਯ ਸੇਨ

ਚੰਡੀਗੜ੍ਹ 22 ਅਗਸਤ 2022: ਪਿਛਲੇ ਸੀਜ਼ਨ ਦੇ ਕਾਂਸੀ ਤਮਗਾ ਜੇਤੂ ਲਕਸ਼ਯ ਸੇਨ (Lakshay Sen) ਨੇ ਜੇਤੂ ਸ਼ੁਰੂਆਤ ਕੀਤੀ ਪਰ ਦੂਜੇ ਪਾਸੇ ਬੀ ਸਾਈ ਪ੍ਰਣੀਤ (B Sai Praneeth) ਅਤੇ ਮਾਲਵਿਕਾ ਬੰਸੌਦ (Malvika Bansod) ਸੋਮਵਾਰ ਨੂੰ ਬੀਡਬਲਿਊਐਫ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ-ਆਪਣੇ ਮੈਚ ਹਾਰ ਕੇ ਬਾਹਰ ਹੋ ਗਏ ਹਨ ।

ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੇ ਮਹਿਲਾ ਡਬਲਜ਼ ਵਿੱਚ ਪ੍ਰਵੇਸ਼ ਕੀਤਾ ਹੈ | ਜਦੋਂ ਕਿ ਐਮਆਰ ਅਰਜੁਨ ਅਤੇ ਧਰੁਵ ਕਪਿਲਾ ਨੇ ਪੁਰਸ਼ਾਂ ਦੇ ਡਬਲਜ਼ ਵਿੱਚ ਦੂਜੇ ਦੌਰ ਵਿੱਚ ਥਾਂ ਬਣਾਈ, ਜੋ ਭਾਰਤ ਲਈ ਮਿਸ਼ਰਤ ਦਿਨ ਹੈ।ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਨੇ ਵੀ ਪੈਟਰਿਕ ਸ਼ੀਲ ਅਤੇ ਫ੍ਰਾਂਜਿਸਕਾ ਵੋਲਕਮੈਨ ਦੀ ਜਰਮਨ ਜੋੜੀ ਨੂੰ 29 ਮਿੰਟਾਂ ਵਿੱਚ 21-12, 21-13 ਨਾਲ ਹਰਾ ਦਿੱਤਾ।

Scroll to Top