ਕਾਂਗਰਸੀ'

‘ਸ਼ਾਹੀ ਆਦਤਾਂ ਤੋਂ ਮੁਕਤ ਨਹੀਂ ਹੋ ਸਕਦੇ ਕਾਂਗਰਸੀ’ : ਹਰਪਾਲ ਸਿੰਘ ਚੀਮਾ

ਚੰਡੀਗੜ ,21ਸਤੰਬਰ 2021 : ਨਵ- ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚੰਡੀਗੜ ਤੋਂ ਨਵੀਂ ਦਿੱਲੀ ਲਈ ਵਰਤੇ ਗਏ ਚਾਰਟਿਡ ਪਲੇਨ (ਕਿਰਾਏ ਦੇ ਜਹਾਜ) ਬਾਰੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਕਹਿਣ ਨਾਲ ‘ਆਮ ਆਦਮੀ’ ਨਹੀਂ ਹੋ ਜਾਂਦਾ, ਉਸ ਦੇ ਅਮਲ ਹੀ ਉਸਦੀ ਸਖ਼ਸ਼ੀਅਤ ਦਾ ਸੱਚ ਉਜਾਗਰ ਕਰਦੇ ਹਨ।

ਇੱਕ ਦਿਨ ਪਹਿਲਾ ਖ਼ੁਦ ਨੂੰ ਗਰੀਬੜਾ ਜਿਹਾ ਆਮ ਆਦਮੀ ਕਹਿਣ ਵਾਲੇ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ-ਰੰਧਾਵਾ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ। ਚੀਮਾ ਨੇ ਕਿਹਾ ਕਿ ਕਾਂਗਰਸੀ ਆਪਣੀਆਂ ‘ਸ਼ਾਹੀ ਆਦਤਾਂ ‘ ਨਹੀਂ ਛੱਡ ਸਕਦੇ। ਉਨਾਂ ਕਿਹਾ ਕਿ ਚੰਨੀ, ਸਿੱਧੂ ਅਤੇ ਰੰਧਾਵਾ ਸਪੱਸ਼ਟ ਕਰਨ ਕਿ ਹਾਈਕਮਾਨ ਨੂੰ ਮਿਲਣ ਲਈ ਚਾਰਟਿਡ ਜਹਾਜ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚੋਂ ਜਾਂ ਫਿਰ ਪੰਜਾਬ ਕਾਂਗਰਸ ਕਮੇਟੀ ਦੇ ਖ਼ਜ਼ਾਨੇ ਵਿੱਚੋਂ ਕਿਰਾਏ ‘ਤੇ ਲਿਆ ਹੈ ਅਤੇ ਜਾਂ ਫਿਰ ਕਿਸੇ ਕਾਰਪੋਰੇਟ ਜਾਂ ਮਾਫ਼ੀਆ ਨੇ ਖਾਸ ਮਿਹਰਬਾਨੀ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਪਿਛਲੀ ਕੈਪਟਨ ਸਰਕਾਰ ਦੀ ਥਾਂ ਨਵੀਂ ਚੰਨੀ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਦੇ ਹੈਲੀਕੈਪਟਰ ਦੀਆਂ ਕਾਂਗਰਸੀ ਇੰਚਾਰਜ ਹਰੀਸ਼ ਰਾਵਤ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਨੂੰ ਵੀ ਖ਼ਜ਼ਾਨੇ ਦੀ ਲੁੱਟ ਅਤੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ।

Scroll to Top