Kapurthala

ਕਪੂਰਥਲਾ ਵਿਖੇ ਗੰਦੇ ਨਾਲੇ ‘ਚ ਡਿੱਗੇ ਦੋ ਸਾਲਾ ਬੱਚੇ ਦੀ ਇਕ ਹਫ਼ਤੇ ਬਾਅਦ ਮਿਲੀ ਲਾਸ਼

ਚੰਡੀਗੜ੍ਹ 15 ਅਗਸਤ 2022: ਕਪੂਰਥਲਾ (Kapurthala) ਦੇ ਗੋਇੰਦਵਾਲ ਮਾਰਗ ‘ਤੇ 9 ਅਗਸਤ ਨੂੰ ਰੋਡ ‘ਤੇ ਗੰਦੇ ਨਾਲੇ ‘ਚ ਡਿੱਗੇ 2 ਸਾਲਾ ਅਭਿਲਾਸ਼ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਇਕ ਨਾਲੇ ‘ਚੋਂ ਬਰਾਮਦ ਕੀਤੀ ।ਲਗਪਗ 12:15 ਵਜੇ ਜਦ ਬੱਚੇ ਦਾ ਪਤਾ ਚੱਲਿਆ ਤਾਂ ਮੌਕੇ ‘ਤੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ। ਇਸ ਦੌਰਾਨ ਬੱਚੇ ਨੂੰ ਇਸ ਹਾਲਤ ‘ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਕਰੀਬ 4 ਦਿਨਾਂ ਤੋਂ ਇਸ ਬੱਚੇ ਦੀ ਭਾਲ ਲਈ ਬਚਾਅ ਮੁਹਿੰਮ ਚਲਾ ਰਹੀ ਸੀ, ਜ਼ਿਲਾ ਪ੍ਰਸ਼ਾਸਨ ਖੁਦ ਬਚਾਅ ਕਾਰਜ ਚਲਾ ਹੁਣ ਪਰਵਾਸੀ ਪਰਿਵਾਰ ਦੇ ਲੋਕਾਂ ਨੇ ਬੱਚੇ ਨੂੰ ਨਹਿਰ ਦੇ ਰਸਤੇ ਵਿੱਚ ਲੱਭ ਲਿਆ ਹੈ | ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਨੂੰ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ ਨੇ ਪਹਿਲੀਆਂ ਸਰਕਾਰਾਂ ਤੇ ਦੋਸ਼ ਲਗਾਏ ਤੇ ਕਿਹਾ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿਵਾਇਆ ਜਾਵੇਗਾ । ਜਿਕਰਯੋਗ ਹੈ ਕਿ ਕਪੂਰਥਲਾ (Kapurthala) ਦੇ ਗੋਇੰਦਵਾਲ ਮਾਰਗ ‘ਤੇ ਬੀਤੇ ਮੰਗਲਵਾਰ ਨੂੰ ਦੁਪਹਿਰ ਇਕ ਪ੍ਰਵਾਸੀ ਮਜ਼ਦੂਰ ਦਾ ਦੋ ਸਾਲ ਦਾ ਬੱਚਾ ਅਭਿਲਾਸ਼ ਇਕ ਵੱਡੇ ਨਾਲੇ ‘ਚ ਡਿੱਗ ਗਿਆ। ਬੱਚੇ ਦੀ ਮਾਤਾ ਮਨੀਸ਼ਾ ਨੇ ਬੱਚੇ ਦੇ ਡਿੱਗਦਿਆਂ ਸਾਰ ਹੀ ਨਾਲੇ ‘ਚ ਛਾਲ ਮਾਰ ਦਿੱਤੀ। ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਬਾਹਰ ਕੱਢਿਆ | ਪਾਣੀ ਦੇ ਤੇਜ਼ ਵਹਾਅ ਕਾਰਨ ਬੱਚਾ ਨਾਲੇ ਵਿਚ ਹੀ ਰੁੜ ਗਿਆ, ਜਿਸਦੀ ਭਾਲ ਕੀਤੀ ਜਾ ਰਹੀ ਸੀ |

Scroll to Top