ਚੰਡੀਗੜ੍ਹ 10 ਅਗਸਤ 2022: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ‘ਆਪ’ ਪਾਰਟੀ ਦੇ ਦੋ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਤੇ ਸੰਸਦ ਮੈਂਬਰ ਅਸ਼ੋਕ ਮਿੱਤਲ ‘ਤੇ ਪੰਚਾਇਤੀ ਜ਼ਮੀਨਾਂ ਦੱਬਣ ਦੇ ਗੰਭੀਰ ਦੋਸ਼ ਲਾਏ ਹਨ |
ਇਸਦੇ ਨਾਲ ਹੀ ਖਹਿਰਾ ਵਲੋਂ ਲਾਏ ਦੋਸ਼ਾਂ ‘ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਡਾ ਕਿਸੇ ਜ਼ਮੀਨ ‘ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ । ਅਸੀਂ ਗਊਆਂ ਦੀ ਸਾਂਭ ਸੰਭਾਲ ਲਈ ਜ਼ਮੀਨ ਦੀ ਖਰੀਦੀ ਸੀ |ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫੀਸ ਵੀ ਅਦਾ ਕੀਤੀ ਗਈ ਸੀ ਅਤੇ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕੀ ਜੇਕਰ ਪੰਜਾਬ ਸਰਕਾਰ ਇਹ ਜ਼ਮੀਨ ਸਾਡੇ ਕੋਲੋਂ ਮੰਗਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਦੇ ਦੇਵਾਂਗੇ ਅਤੇ ਸਰਕਾਰ ਇਹ ਗਊਆਂ ਦੀ ਦੇਖਭਾਲ ਵੀ ਕਰੇ।