Chine

ਚੀਨ ਫੌਜੀ ਅਭਿਆਸ ਦੇ ਬਹਾਨੇ ਜੰਗੀ ਬੇੜੇ ਤੇ ਲੜਾਕੂ ਜਹਾਜ਼ ਲੈ ਕੇ ਹਮਲੇ ਦੀ ਤਿਆਰੀ ‘ਚ: ਤਾਇਵਾਨ

ਚੰਡੀਗੜ੍ਹ 06 ਅਗਸਤ 2022: ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਦੇ ਦੌਰੇ ਤੋਂ ਭੜਕਿਆ ਚੀਨ ਤਾਇਵਾਨ (Taiwan) ਦੀ ਸਮੁੰਦਰੀ ਸਰਹੱਦ ‘ਤੇ ਫੌਜੀ ਅਭਿਆਸ ਕਰ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਤਾਈਵਾਨ ਦੇ ਖੇਤਰ ਵੱਲ ਵਧ ਰਹੇ ਹਨ, ਜਿਸ ਨਾਲ ਉੱਥੇ ਤਣਾਅ ਵਧ ਰਿਹਾ ਹੈ।

ਇਸ ਦੇ ਨਾਲ ਹੀ ਤਾਇਵਾਨ (Taiwan) ਦਾ ਕਹਿਣਾ ਹੈ ਕਿ ਸਮੁੰਦਰੀ ਸਰਹੱਦ ਦੇ ਨੇੜੇ ਫੌਜੀ ਅਭਿਆਸ ਕਰ ਰਹੇ ਚੀਨ ਦੇ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਅਸਲ ਵਿਚ ਹਮਲੇ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ 3 ਅਗਸਤ ਤੋਂ ਤਾਈਵਾਨ ਨੂੰ ਘੇਰਾ ਪਾਉਣ ਵਾਲੇ ਛੇ ਥਾਵਾਂ ‘ਤੇ ਫੌਜੀ ਅਭਿਆਸ ਕਰ ਰਹੀ ਹੈ। ਇਸ ਫੌਜੀ ਅਭਿਆਸ ਵਿੱਚ ਚੀਨੀ ਫੌਜ ਨੇ ਬੈਲਿਸਟਿਕ ਮਿਜ਼ਾਈਲਾਂ ਵੀ ਦਾਗੀਆਂ ਜੋ ਤਾਇਵਾਨ ਦੀ ਰਾਜਧਾਨੀ ਤਾਈਪੇ ਦੇ ਉੱਪਰੋਂ ਲੰਘਦੇ ਹੋਏ ਜਾਪਾਨ ਦੇ ਖੇਤਰ ਵਿੱਚ ਡਿੱਗੀਆਂ |

Scroll to Top