Indian women's cricket team

Commonwealth Games: ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ

ਚੰਡੀਗੜ੍ਹ 06 ਅਗਸਤ 2022: ਭਾਰਤ ਨੇ ਰਾਸ਼ਟਰਮੰਡਲ ਖੇਡਾਂ ‘ਚ ਇਕ ਹੋਰ ਤਮਗਾ ਪੱਕਾ ਕਰ ਲਿਆ ਹੈ | ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਨ੍ਹਾਂ ਨੇ ਸੈਮੀਫਾਈਨਲ ‘ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪੰਜ ਵਿਕਟਾਂ ‘ਤੇ 164 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ ਦੀ ਟੀਮ 20 ਓਵਰਾਂ ‘ਚ ਛੇ ਵਿਕਟਾਂ ‘ਤੇ 160 ਦੌੜਾਂ ਹੀ ਬਣਾ ਸਕੀ।

ਭਾਰਤੀ ਟੀਮ ਦੀ ਜਿੱਤ ‘ਚ ਸਮ੍ਰਿਤੀ ਮੰਧਾਨਾ ਨੇ ਅਹਿਮ ਭੂਮਿਕਾ ਨਿਭਾਈ। ਮੰਧਾਨ ਨੇ 61 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਭਾਰਤੀ ਟੀਮ ਦੀ ਫੀਲਡਿੰਗ ਵੀ ਬਹੁਤ ਵਧੀਆ ਰਹੀ ਅਤੇ ਇੰਗਲੈਂਡ ਦੇ ਤਿੰਨ ਬੱਲੇਬਾਜ਼ ਰਨ ਆਊਟ ਹੋਏ। ਸਨੇਹ ਰਾਣਾ ਵੱਲੋਂ ਸੁੱਟੇ ਗਏ ਆਖ਼ਰੀ ਓਵਰ ਵਿੱਚ ਇੰਗਲੈਂਡ ਨੂੰ 14 ਦੌੜਾਂ ਬਣਾਉਣੀਆਂ ਸਨ, ਪਰ ਇੰਗਲੈਂਡ ਦੀ ਟੀਮ ਸਿਰਫ਼ 9 ਦੌੜਾਂ ਹੀ ਬਣਾ ਸਕੀ।

Scroll to Top