July 1, 2024 1:39 am
ਪ੍ਰਿਆਵਰਤ ਫ਼ੌਜੀ

ਮਾਨਸਾ ਅਦਾਲਤ ਵਲੋਂ ਪ੍ਰਿਆਵਰਤ ਫ਼ੌਜੀ ਸਣੇ ਚਾਰ ਸ਼ੂਟਰਾਂ ਦੇ ਰਿਮਾਂਡ ‘ਚ ਮੁੜ ਵਾਧਾ

ਚੰਡੀਗੜ੍ਹ 05 ਅਗਸਤ 2022: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲਕਾਂਡ ਮਾਮਲੇ ‘ਚ ਗ੍ਰਿਫਤਾਰ ਸ਼ਾਰਪ ਸ਼ੂਟਰ ਪ੍ਰਿਆਵਰਤ ਫ਼ੌਜੀ, ਦੀਪਕ ਟੀਨੂੰ, ਕਸ਼ਿਸ਼ ਅਤੇ ਕੇਸ਼ਵ ਕੁਮਾਰ ਦਾ ਸਥਾਨਕ ਅਦਾਲਤ ਨੇ ਥਾਣਾ ਭੀਖੀ ਵਿਖੇ ਦਰਜ ਇਕ ਕਤਲ ਦੇ ਮੁਕੱਦਮੇ ‘ਚ 3 ਦਿਨਾਂ ਦਾ ਮੁੜ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲਿਸ ਨੇ ਕਤਲ ਦੇ ਮੁਕੱਦਮੇ ‘ਚ ਨਾਮਜ਼ਦ ਕਰਕੇ ਪੁਲਿਸ ਰਿਮਾਂਡ ਲਿਆ ਸੀ ਅਤੇ ਅੱਜ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ਾਰਪ ਸ਼ੂਟਰ ਪ੍ਰਿਆਵਰਤ ਫ਼ੌਜੀ ਸਣੇ ਚਾਰ ਸ਼ੂਟਰਾਂ ਨੂੰ 8 ਅਗਸਤ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਤੋਂ ਸੀ.ਆਈ.ਏ. ਸਟਾਫ਼ ਮਾਨਸਾ ਵਿਖੇ ਪੁੱਛਗਿੱਛ ਕੀਤੀ ਜਾਵੇਗੀ।