July 7, 2024 5:12 pm
Chine-Taiwan Tension

China-Taiwan Tension: ਚੀਨ ਤੇ ਤਾਈਵਾਨ ਵਿਚਾਲੇ ਵਧਿਆ ਤਣਾਅ, ਚੀਨ ਨੇ ਦਾਗੀਆਂ ਮਿਜ਼ਾਇਲਾਂ

ਚੰਡੀਗੜ੍ਹ 04 ਅਗਸਤ 2022: (Chine-Taiwan Tension) ਚੀਨ (Chine) ਅਤੇ ਤਾਈਵਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ।ਇਸਦੇ ਨਾਲ ਹੀ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਭੜਕੇ ਚੀਨ ਉਨ੍ਹਾਂ ਦੇ ਜਾਣ ਤੋਂ ਬਾਦ ਹਮਲੇ ਸ਼ੁਰੂ ਕਰ ਦਿੱਤੇ । ਚੀਨ ਨੇ ਤਾਇਵਾਨ ਨੂੰ ਘੇਰਨ ਲਈ ਆਪਣੀ ਸਰਹੱਦ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਤੋਂ ਖਬਰ ਇਹ ਵੀ ਹੈ ਕਿ ਚੀਨੀ ਫੌਜ ਨੇ ਤਾਇਵਾਨ (Taiwan) ਦੇ ਆਲੇ-ਦੁਆਲੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਈਵਾਨ ਦੇ ਇਤਰਾਜ਼ ਦੇ ਬਾਵਜੂਦ, ਚੀਨੀ ਫੌਜ ਦੀਆਂ ਚਾਲਾਂ ਜਾਰੀ ਹਨ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪੰਜ ਚੀਨੀ ਮਿਜ਼ਾਈਲਾਂ ਜਾਪਾਨ ਦੇ ਨਿਵੇਕਲੇ ਆਰਥਿਕ ਖੇਤਰ ‘ਚ ਡਿੱਗੀਆਂ ਹਨ, ਜਿਸ ‘ਤੇ ਉਸ ਨੇ ਵਿਰੋਧ ਦਰਜ ਕਰਵਾਇਆ ਹੈ।