ਚੰਡੀਗੜ੍ਹ 04 ਅਗਸਤ 2022: ਕੈਨੇਡਾ ਪੁਲਿਸ (Canada Police) ਵਲੋਂ ਜਾਰੀ ਕੀਤੀ ਸਭ ਤੋਂ ਹਿੰਸਕ ਗੈਂਗਸਟਰਾਂ ਦੀ ਸੂਚੀ ‘ਚ 9 ਭਾਰਤੀ ਮੂਲ ਦੇ ਵਿਅਕਤੀਆਂ ਦਾ ਨਾਂਅ ਸ਼ਾਮਲ ਹਨ | ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ।ਇਸਦੇ ਨਾਲ ਹੀ ਜਨਤਕ ਸੁਰੱਖਿਆ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਹਨ। ਇਹ ਅਪਰਾਧੀ ਲੋਅਰ ਮੇਨਲੈਂਡ ਗੈਂਗ ਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ।
ਇਸ ਸੂਚੀ ‘ਚ ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਮੋਹਾਲੀ ਇੰਟੈਲੀਜੈਂਸ ਦਫਤਰ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਾਂ ਸ਼ਾਮਲ ਨਹੀਂ ਹੈ। ਇਹ ਦੋਵੇਂ ਕੈਨੇਡਾ ‘ਚ ਬੈਠ ਕੇ ਭਾਰਤ ‘ਚ ਅਪਰਾਧ ਕਰ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਇਨਫੋਰਸਮੈਂਟ ਯੂਨਿਟ ਦੀ ਸੂਚੀ ਵਿੱਚ ਜਗਦੀਪ ਚੀਮਾ, ਬਰਿੰਦਰ ਧਾਲੀਵਾਲ, ਗੁਰਪ੍ਰੀਤ ਧਾਲੀਵਾਲ, ਸਮਰੂਪ ਗਿੱਲ, ਸਮਦੀਪ ਗਿੱਲ, ਸੁਖਦੀਪ ਪੰਸਲ, ਅਮਰਪ੍ਰੀਤ ਸਮਰਾ, ਰਵਿੰਦਰ ਸਮਰਾ ਅਤੇ ਸ਼ਕੀਲ ਬਸਰਾ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਰਿਚਰਡ ਜੋਸੇਫ ਅਤੇ ਐਂਡੀ ਦਾ ਨਾਂ ਵੀ ਸ਼ਾਮਲ ਹੈ।