ਚੰਡੀਗੜ੍ਹ 03 ਅਗਸਤ 2022: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Seechewal) ਨੇ ਰਾਜ ਸਭਾ ਵਿਚ ਪੰਜਾਬ ਦੇ ਪਾਣੀਆਂ ਅਤੇ ਸੇਮ ਕਾਰਨ ਹੁੰਦੇ ਨੁਕਸਾਨ ਦੇ ਮੁੱਦੇ ਚੁੱਕੇ। ਸੀਚੇਵਾਲ ਨੇ ਰਾਜ ਸਭ ‘ਚ ਕਿਹਾ ਕਿ ਪੰਜਾਬ ਦੇ ਮਾਲਵਾ ‘ਚ ਮੁਕਤਸਰ ਅਤੇ ਫ਼ਾਜ਼ਿਲਕਾ ਦੋ ਜ਼ਿਲ੍ਹੇ ਭਾਰੀ ਬਾਰਿਸ਼ ਕਾਰਨ ਜਮ੍ਹਾ ਹੋਏ ਪਾਣੀ ਨਾਲ ਸੇਮ ਦੀ ਮਾਰ ‘ਚ ਹਨ | ਜਿਸਦੇ ਚਲਦੇ ਕਈ ਪਿੰਡ ਨੂੰ ਭਾਰੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਇਸੇ ਕਾਰਨ ਕਿਸਾਨਾਂ ਦੀ ਨਰਮਾ, ਝੋਨੇ ਦੀ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ | ਪਸ਼ੂਆਂ ਲਈ ਚਾਰੇ ਦੀ ਕਮੀ ਆਈ ਹੈ | ਉਨ੍ਹਾਂ ਕਿਹਾ ਕਿ ਮਾਲ ਵਿਭਾਗ ਅਨੁਸਾਰ ਮੁਕਤਸਰ ‘ਚ 1 ਲੱਖ ਏਕੜ ਫ਼ਸਲ ਪਾਣੀ ‘ਚ ਡੁੱਬ ਚੁੱਕੀ ਹੈ ਅਤੇ ਫ਼ਾਜ਼ਿਲਕਾ 40 ਹਜ਼ਾਰ ਏਕੜ ਫ਼ਸਲ ਪਾਣੀ ‘ਚ ਡੁੱਬ ਚੁੱਕੀ ਹੈ | ਇਸਦੇ ਚੱਲਦੇ ਕਿਸਾਨਾਂ ਕਰਜੇ ਦੀ ਮਾਰ ‘ਚ ਹਨ |
ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਦੇ ਸਰਹੱਦੀ ਇਲਾਕਾ ‘ਚ ਪਾਣੀ ਖੜ੍ਹਨ ਕਾਰਨ ਭਾਰੀ ਸੇਮ ਦੀ ਮਾਰ ‘ਚ ਹੈ | ਉਨ੍ਹਾਂ ਕਿਹਾ ਉੱਥੇ ਦੂਸ਼ਿਤ ਪਾਣੀ ਇਕੱਠਾ ਹੋਣ ਨਾਲ ਬਿਮਾਰੀਆਂ ਦਾ ਵੀ ਖ਼ਤਰਾ ਬਣਿਆ ਹੋਇਆ ਹੈ | ਇਸ ਇਲਾਕੇ ‘ਚ ਅਪੰਗ ਬੱਚੇ ਪੈਦਾ ਹੁੰਦੇ ਹਨ ਜੋ ਕਿ ਇਕ ਭਿਆਨਕ ਸਮੱਸਿਆ ਹੈ | ਉਨ੍ਹਾਂ ਕਿਹਾ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਪਾਣੀ ਪਾਕਿਸਤਾਨ ਵੱਲ ਖੋਲ੍ਹਿਆ ਜਾਵੇ ਤਾਂ ਜੋ ਇਹ ਇਲਾਕਾ ਸੇਮ ਤੋਂ ਬਚ ਸਕੇ | ਉਨ੍ਹਾਂ ਕਿਹਾ ਇਸ ‘ਚ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਆਪਣਾ ਸਹਿਯੋਗ ਦੇਵੇ |