ਚੰਡੀਗੜ੍ਹ 02 ਅਗਸਤ 2022: ਕੇਂਦਰ ਸਰਕਾਰ ਦੀ ਨਵੀਂ GST ਨੀਤੀ ਤਹਿਤ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ‘ਚ ਸਰਾਵਾਂ ‘ਤੇ 12 ਫੀਸਦੀ ਟੈਕਸ ਲਗਾਏ ਜਾਣ ‘ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਖ਼ਤ ਵਿਰੋਧ ਕੀਤਾ | ਉਨ੍ਹਾਂ ਨੇ ਬਿਆਨ ਦਿੰਦਿਆਂ ਕਿਹਾ ਕਿ ਮੁਗ਼ਲ ਕਾਲ ‘ਚ ਧਰਮਾਂ ਦੇ ਤੀਰਥ ਯਾਤਰੀਆਂ ‘ਤੇ ਜਜ਼ੀਆ ਟੈਕਸ ਲਗਾਇਆ ਜਾਂਦਾ ਸੀ , ਕੇਂਦਰ ਸਰਕਾਰ ਨੇ ਇਸ ਗੱਲ ਯਾਦ ਦੀ ਦਿਵਾ ਦਿੱਤੀ ਹੈ |
ਉਨ੍ਹਾਂ ਕਿਹਾ ਸਰਵ ਸਾਂਝੇ ਗੁਰੂ ਘਰ ‘ਚ ਜਿੱਥੇ ਹਰ ਰਾਹਗੀਰ ਨੂੰ ਆਸਰਾ ਮਿਲਦਾ ਹੈ, 24 ਘੰਟੇ ਲੰਗਰ ਮਿਲਦਾ ਹੈ, ਕੇਂਦਰ ਨੇ ਗੁਰੂ ਘਰ ਦੀਆਂ ਸਰਾਂਵਾਂ ‘ਤੇ 12 ਫੀਸਦੀ ਜੀਐੱਸਟੀ ਲਗਾ ਦਿੱਤਾ ਹੈ | ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਇਸ ਤੁਗਲਕੀ ਫ਼ਰਮਾਨ ਨੂੰ ਵਾਪਸ ਲਵੇ |
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ GST ‘ਚ ਕਈ ਬਦਲਾਅ ਕੀਤੇ ਹਨ, ਨਵੀਂ GST ਨੀਤੀ ‘ਚ ਹੁਣ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ‘ਚ ਬਣੀਆਂ ਲਗਜ਼ਰੀ ਸਰਾਂਵਾਂ ‘ਤੇ ਵੀ ਟੈਕਸ ਲਗਾਇਆ ਗਿਆ ਹੈ | ਇਸਦੇ ਨਾਲ ਹੀ ਪੰਜਾਬ ‘ਚ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ |