ਚੰਡੀਗੜ੍ਹ 28 ਜੁਲਾਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰੰਗਾਰੰਗ ਪ੍ਰੋਗਰਾਮ ਦੇ ਦੌਰਾਨ ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ 44ਵੇਂ ਸ਼ਤਰੰਜ ਓਲੰਪੀਆਡ (44th Chess Olympiad) ਦਾ ਉਦਘਾਟਨ ਕੀਤਾ। ਚੇਨਈ ਦੇ ਨਹਿਰੂ ਇੰਡੋਰ ਸਟੇਡੀਅਮ ‘ਚ ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪੀਐੱਮ ਮੋਦੀ ਦਾ ਤਾਮਿਲਨਾਡੂ ਦੇ ਰਵਾਇਤੀ ਅੰਦਾਜ਼ ‘ਚ ਸਵਾਗਤ ਕੀਤਾ ਗਿਆ। ਓਲੰਪੀਆਡ 28 ਜੁਲਾਈ ਤੋਂ 10 ਅਗਸਤ ਤੱਕ ਚੇਨਈ ਤੋਂ 50 ਕਿਲੋਮੀਟਰ ਦੂਰ ਮਮੱਲਾਪੁਰਮ ਵਿਖੇ ਹੋਵੇਗਾ।
ਉਦਘਾਟਨੀ ਸਮਾਗਮ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੀ ਮੌਜੂਦਗੀ ਵਿੱਚ ਰੇਤ ਕਲਾਕਾਰ ਸਰਵਮ ਪਟੇਲ ਨੇ ਪ੍ਰਾਚੀਨ ਮਮੱਲਾਪੁਰਮ ਬੰਦਰਗਾਹ ਮੰਦਰ, ਸ਼ਤਰੰਜ ਦੀ ਖੇਡ ਅਤੇ ਮੇਜ਼ਬਾਨ ਦੇਸ਼ ਭਾਰਤ ਨਾਲ ਸਬੰਧਤ ਕਲਾਕ੍ਰਿਤੀ ਤਿਆਰ ਕਰਕੇ ਆਪਣੇ ਹੁਨਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਉਦਘਾਟਨ ਸਮਾਰੋਹ ਵਿੱਚ ਪੀਐਮ ਮੋਦੀ ਤੋਂ ਇਲਾਵਾ ਤਾਮਿਲਨਾਡੂ ਦੇ ਰਾਜਪਾਲ ਐਨ ਰਵੀ, ਮੁੱਖ ਮੰਤਰੀ ਐਮਕੇ ਸਟਾਲਿਨ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਥਲਾਈਵਾ ਰਜਨੀਕਾਂਤ ਮੌਜੂਦ ਸਨ।