ਝਾਰਖੰਡ ਦੇ ਧਨਬਾਦ-ਰਾਂਚੀ '

ਝਾਰਖੰਡ ਦੇ ਧਨਬਾਦ-ਰਾਂਚੀ ‘ਚ ਕਾਰ ਤੇ ਬੱਸ ਵਿਚਾਲੇ ਹੋਇਆ ਵੱਡਾ ਹਾਦਸਾ ,5 ਲੋਕ ਜ਼ਿੰਦਾ ਸੜੇ

ਚੰਡੀਗੜ੍ਹ ,15 ਸਤੰਬਰ 2021 : ਝਾਰਖੰਡ ਦੇ ਧਨਬਾਦ-ਰਾਂਚੀ ਰਾਜਮਾਰਗ ‘ਤੇ ਬੁੱਧਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ‘ਚ 5 ਲੋਕਾਂ ਦੇ ਜ਼ਿੰਦਾ ਸੜਨ ਦੀ ਖ਼ਬਰ ਸਾਹਮਣੇ ਆਈ ਹੈ । ਘਟਨਾ ਰਾਜਰੱਪਾ ਥਾਣਾ ਖੇਤਰ ਦੇ ਐਨਐਚ -23 ਦੇ ਮੁਰੁਬੰਦਾ ਇਲਾਕੇ ਦੀ ਹੈ।

ਇੱਥੇ ਕਾਰ ਅਤੇ ਬੱਸ ਦੀ ਟੱਕਰ ਹੋ ਗਈ। ਜਿਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਬੱਸ ਦੇ ਸਾਰੇ ਯਾਤਰੀ ਛਾਲ ਮਾਰ ਕੇ ਭੱਜ ਗਏ। ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਜਾਣ ਦਾ ਮੌਕਾ ਵੀ ਨਹੀਂ ਮਿਲਿਆ।

ਘਟਨਾ ਦੇ ਕਰੀਬ ਇੱਕ ਘੰਟੇ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਕਾਰ ਲਗਭਗ ਪੂਰੀ ਤਰ੍ਹਾਂ ਸੜ ਚੁੱਕੀ ਸੀ। ਅੱਧੀ ਤੋਂ ਵੱਧ ਬੱਸ ਵੀ ਸੜ ਚੁੱਕੀ ਸੀ । ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਮਹਾਰਾਜਾ ਬੱਸ ਧਨਬਾਦ ਤੋਂ ਰਾਂਚੀ ਵੱਲ ਜਾ ਰਹੀ ਸੀ।ਕਾਰ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਪਰ ਇਹ ਭਿਆਨਕ ਹਾਦਸਾ ਵਾਪਰ ਗਿਆ |ਪਰ ਬੱਸ ਚਾਲਕ ਨੇ ਕਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ । ਪਰ ਦੇਖਦੇ ਹੀ ਦੇਖਦੇ ਕਾਰ ਬੱਸ ਦੇ ਅਗਲੇ ਪਾਸੇ ਆ ਗਈ ਅਤੇ ਕੁਝ ਸਕਿੰਟਾਂ ਵਿੱਚ ਹੀ ਕਾਰ ਨੂੰ ਅੱਗ ਲੱਗ ਗਈ |

ਬੱਸ ਯਾਤਰੀਆਂ ਨੇ ਭੱਜ ਕੇ ਜਾਨ ਬਚਾਈ

ਪਿੰਡ ਵਾਸੀਆਂ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਜਾਣ ਦਾ ਮੌਕਾ ਵੀ ਨਹੀਂ ਮਿਲਿਆ, ਪਰ ਘਟਨਾ ਤੋਂ ਬਾਅਦ ਬੱਸ ਵਿੱਚ ਸਵਾਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ | ਸਾਰਿਆਂ ਨੇ ਬੱਸ ਤੋਂ ਛਾਲ ਮਾਰ ਕੇ ਦੌੜਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਕਾਰ ਵਿੱਚੋਂ ਮ੍ਰਿਤਕ ਲੋਕਾਂ ਨੂੰ ਬਾਹਰ ਕੱਢ ਕੇ ਪੁਲਿਸ ਉਹਨਾਂ ਦੀ ਪਛਾਣ ਲਈ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ, ਘਟਨਾ ਤੋਂ ਬਾਅਦ ਐਨਐਚ ‘ਤੇ ਆਵਾਜਾਈ ਠੱਪ ਹੋ ਗਈ ਹੈ | ਇਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ।

ਪਟਨਾ ਤੋਂ ਸੀ ਕਾਰ

ਕਾਰ ਦੀ ਰਜਿਸਟ੍ਰੇਸ਼ਨ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਕਾਰ ਬਿਹਾਰ ਦੇ ਪਟਨਾ ਦੀ ਹੈ। ਰਾਮਗੜ੍ਹ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਾਰ (ਬੀਆਰ 01 ਬੀਡੀ 6318) ਆਲੋਕ ਰੋਸ਼ਨ ਦੇ ਨਾਮ ਤੇ ਰਜਿਸਟਰਡ ਹੈ। ਉਸਦਾ ਸਥਾਈ ਪਤਾ ਪੰਚਸ਼ਿਵ ਮੰਦਰ ਦੇ ਪਿੱਛੇ ਕੰਕਰਬਾਗ ਵਿੱਚ ਹੈ | ਹਾਲਾਂਕਿ, ਅਜੇ ਤੱਕ ਪੁਲਿਸ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਨਹੀਂ ਕਰ ਸਕੀ ਹੈ।

Scroll to Top