Corona

ਦੇਸ਼ ‘ਚ ਲਗਾਤਾਰ ਵੱਧ ਰਿਹੈ ਕੋਰੋਨਾ ਦਾ ਪ੍ਰਕੋਪ, 24 ਘੰਟਿਆਂ ‘ਚ 20,557 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ 20 ਜੁਲਾਈ 2022: ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ (corona) ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ । ਦੇਸ਼ ਭਰ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 20,557 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਮੰਗਲਵਾਰ ਦੇ ਮੁਕਾਬਲੇ 32.4 ਫੀਸਦੀ ਜ਼ਿਆਦਾ ਹਨ, ਇਸ ਦੇ ਨਾਲ ਹੀ 40 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4 ਕਰੋੜ 38 ਲੱਖ ਤੋਂ ਪਾਰ ਹੋ ਚੁੱਕੀ ਹੈ |

ਮਹਾਰਾਸ਼ਟਰ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਮੰਗਲਵਾਰ ਨੂੰ ਇੱਥੇ 2,279 ਕੋਰੋਨਾ  (corona) ਸੰਕਰਮਿਤ ਪਾਏ ਗਏ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,243, ਤਾਮਿਲਨਾਡੂ ਵਿੱਚ 2,142, ਪੰਜਾਬ ਵਿੱਚ 1,941 ਅਤੇ ਕੇਰਲ ਵਿੱਚ 1,857 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਸਿਰਫ਼ ਪੰਜ ਸੂਬਿਆਂ ਵਿੱਚ ਹੀ ਕੋਰੋਨਾ ਦੇ 50.89 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਮਹਾਰਾਸ਼ਟਰ ਵਿੱਚ ਹੀ 11.09 ਫ਼ੀਸਦੀ ਮਾਮਲੇ ਹਨ। ਦੇਸ਼ ‘ਚ ਕੋਰੋਨਾ ਤੋਂ ਰਿਕਵਰੀ 98.47 ਫੀਸਦੀ ‘ਤੇ ਬਰਕਰਾਰ ਹੈ।

ਕੋਵਿਡ ਟੀਕਾਕਰਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚੋਂ 18,517 ਕੋਰੋਨਾ ਸੰਕਰਮਿਤ ਮਰੀਜ਼ ਠੀਕ ਹੋ ਚੁੱਕੇ ਹਨ, ਜਿਸ ਦੇ ਨਾਲ ਹੁਣ ਕੁੱਲ 4,31,32,140 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਸਮੇਂ ਭਾਰਤ ਵਿੱਚ ਇੱਕ ਲੱਖ 43 ਹਜ਼ਾਰ 91 ਐਕਟਿਵ ਕੇਸ ਹਨ।

Scroll to Top