ਚੰਡੀਗੜ੍ਹ 09 ਜੁਲਾਈ 2022: ਪੰਜਾਬ ‘ਚ ਮੱਤੇਵਾੜਾ ਦੇ ਜੰਗਲਾਂ (Mattewara forest) ਦਾ ਮੁੱਦਾ ਭਖਿਆ ਹੋਇਆ ਹੈ | ਇਸ ਮੁੱਦੇ ‘ਤੇ ਪੰਜਾਬ ਸਰਕਾਰ ਹੁਣ ਬੈਕਫੁੱਟ ‘ਤੇ ਆ ਗਈ ਹੈ | ਇਸਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਦੁਪਹਿਰ 2 ਵਜੇ ਦੇ ਕਰੀਬ ਮੀਟਿੰਗ ਬੁਲਾਈ ਗਈ ਹੈ | ਭਗਵੰਤ ਮਾਨ ਮੱਤੇਵਾੜਾ ਮੁੱਦੇ ‘ਤੇ ਅੱਜ ਵੱਡਾ ਫੈਸਲਾ ਲੈ ਸਕਦੇ ਹਨ | ਇਸ ਮੀਟਿੰਗ ‘ਚ ਪੰਜਾਬ ਦੇ ਕਈ ਵਾਤਾਵਰਨ ਪ੍ਰੇਮੀਆਂ ਨੂੰ ਵੀ ਆਉਣ ਦਾ ਸੱਦਾ ਦਿੱਤਾ ਗਿਆ ਹੈ।ਇਸ ਦੌਰਾਨ ਗਰੀਨ ਐਕਟੀਵਿਸਟ ਗੁਰਪ੍ਰੀਤ ਸਿੰਘ ਚੰਦਬਾਜਾ ਵੀ ਸ਼ਾਮਲ ਹੋਣਗੇ |
ਜਾਣਕਾਰੀ ਮੁਤਾਬਕ ਇਸ ਦੇ ਨਾਲ ਹੀ ਬਾਅਦ ਦੁਪਹਿਰ ਕਰੀਬ 2.30 ਵਜੇ ਲੱਖਾ ਸਿਧਾਣਾ ਸਮੇਤ ਸਮਾਜ ਸੇਵੀ ਆਗੂ ਸੀ.ਐਮ ਮਾਨ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਮਿਲਣਗੇ। ਜਿਕਰਯੋਗ ਹੈ ਕਿ ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਆਪਣੀ ਦੋ ਦਿਨ ਦੀ ਛੁੱਟੀ ‘ਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਅਗਲੇ ਦੋ ਦਿਨ ਹਿਮਾਚਲ ‘ਚ ਹੀ ਰਹਿਣਗੇ।