ਚੰਡੀਗੜ੍ਹ 08 ਜੁਲਾਈ 2022: ਚੰਡੀਗੜ੍ਹ (Chandigarh) ਦੇ ਸੈਕਟਰ 9 ਦੇ ਸਭ ਤੋਂ ਮਸ਼ਹੂਰ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਡਿੱਗਣ ਕਾਰਨ 10 ਤੋਂ 15 ਵਿਦਿਆਰਥੀ ਇਸਦੀ ਚਪੇਟ ‘ਚ ਆ ਗਏ ਹਨ ਅਤੇ ਇਸ ਹਾਦਸੇ ‘ਚ ਇੱਕ ਬੱਚੇ ਦੀ ਮੌਤ ਹੋ ਗਈ |ਇਸ ਦੇ ਨਾਲ ਹੀ ਜਖਮੀ ਬੱਚਿਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਿੱਗਿਆ ਦਰੱਖਤ ਵਿਰਾਸਤੀ ਦਰੱਖਤ ਸੀ ਅਤੇ ਇਹ 250 ਸਾਲ ਪੁਰਾਣਾ ਸੀ। ਕਮਜ਼ੋਰ ਹੋਣ ਕਾਰਨ ਉਹ ਅਚਾਨਕ ਡਿੱਗ ਪਿਆ ਅਤੇ ਇਹ ਹਾਦਸਾ ਵਾਪਰ ਗਿਆ।
ਹੁਣ ਇਸ ਹਾਦਸੇ ਦੀ ਜਾਂਚ ਲਈ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਘਟਨਾ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ, ਜੰਗਲਾਤ ਵਿਭਾਗ, ਬਾਗਬਾਨੀ ਵਿੰਗ ਦੇ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਸ਼ਹਿਰ ਦੇ ਸਕੂਲਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਨੇੜੇ ਸਥਿਤ ਵਿਰਾਸਤੀ ਰੁੱਖਾਂ ਦੀ ਜਾਂਚ ਕਰੇਗੀ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਹੋਰ ਨਾ ਵਾਪਰੇ। ਜਾਂਚ ਕਮੇਟੀ ਨੂੰ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣੀ ਪਵੇਗੀ।