Iran

ਈਰਾਨ ‘ਚ 6.3 ਤੀਬਰਤਾ ਦਾ ਆਇਆ ਭੁਚਾਲ, ਪੰਜ ਜਣਿਆਂ ਦੀ ਹੋਈ ਮੌਤ

ਚੰਡੀਗ੍ਹੜ 02 ਜੁਲਾਈ 2022: ਦੱਖਣੀ ਈਰਾਨ (Iran) ‘ਚ ਸ਼ਨੀਵਾਰ ਨੂੰ 6.3 ਤੀਬਰਤਾ ਦਾ ਜ਼ਬਰਦਸਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਇਸ ਭੂਚਾਲ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ 44 ਤੋਂ ਵੱਧ ਜ਼ਖਮੀ ਹੋ ਗਏ। ਸਰਕਾਰੀ ਟੈਲੀਵਿਜ਼ਨ ਚੈਨਲ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਤੋਂ ਕਰੀਬ 1,000 ਕਿਲੋਮੀਟਰ ਦੱਖਣ ਵਿਚ ਸਯੇਹ ਖੋਸ਼ ਪਿੰਡ ਵਿਚ ਸੀ। ਪਿੰਡ ਦੇ ਨੇੜੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਹਰਮੋਜ਼ਗਨ ਸੂਬੇ ਦੇ ਇਸ ਪਿੰਡ ਵਿੱਚ ਕਰੀਬ 300 ਲੋਕ ਰਹਿੰਦੇ ਹਨ।

ਈਰਾਨ (Iran) ‘ਚ ਭੂਚਾਲ ਦੇ ਝਟਕੇ ਤੜਕੇ ਵੀ ਮਹਿਸੂਸ ਕੀਤੇ ਗਏ, ਜਿਸ ਨਾਲ ਕਈ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਕਈ ਗੁਆਂਢੀ ਦੇਸ਼ਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲ ਹੀ ਦੇ ਹਫ਼ਤਿਆਂ ਵਿੱਚ ਇਸ ਖੇਤਰ ਵਿੱਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ ਨਵੰਬਰ ਵਿੱਚ 6.4 ਅਤੇ 6.3 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਇਰਾਨ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। 2003 ਵਿੱਚ ਇਤਿਹਾਸਕ ਸ਼ਹਿਰ ਬਾਮ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 26,000 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ 2017 ਵਿਚ ਪੱਛਮੀ ਈਰਾਨ ਵਿਚ 7 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ 600 ਤੋਂ ਵੱਧ ਲੋਕ ਮਾਰੇ ਗਏ ਅਤੇ 9,000 ਤੋਂ ਵੱਧ ਜ਼ਖਮੀ ਹੋਏ।

Scroll to Top