ਪੰਜਾਬ ਸਰਕਾਰ ਦਾ ਐਲਾਨ

ਪੰਜਾਬ ਸਰਕਾਰ ਦਾ ਐਲਾਨ : ਸਰਕਾਰੀ ਮੁਲਾਜ਼ਮ ਕੋਰੋਨਾ ਦੀ ਪਹਿਲੀ ਖ਼ੁਰਾਕ ਲੱਗਣ ਤੋਂ ਬਾਅਦ ਹੀ ਡਿਊਟੀ ਤੇ ਆ ਸਕਣਗੇ

ਚੰਡੀਗੜ੍ਹ ,10 ਸਤੰਬਰ 2021 : ਪੰਜਾਬ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਨੇ ਕੋਰੋਨਾ ਦੀ ਪਹਿਲੀ ਖ਼ੁਰਾਕ ਨਹੀਂ ਲਈ, ਉਨ੍ਹਾਂ ਨੂੰ 15 ਸਤੰਬਰ ਤੋਂ ਬਾਅਦ ਡਿਊਟੀ ਨਹੀਂ ਆਉਣਗੇ | ਉਹਨਾਂ ਨੂੰ ਲਾਜ਼ਮੀ ਛੁੱਟੀ ਤੇ ਭੇਜਿਆ ਜਾਵੇਗਾ | ਕੋਰੋਨਾ ਦੀ ਪਹਿਲੀ ਖ਼ੁਰਾਕ ਲੱਗਣ ਤੋਂ ਬਾਅਦ ਹੀ ਉਹ ਡਿਊਟੀ ਆ ਸਕਦੇ ਹਨ |

ਇਸੇ ਦੇ ਨਾਲ ਉਹਨਾਂ ਨੇ ਕੋਵਿਡ ਪਾਬੰਦੀਆਂ ਵਿਚ 30 ਸਤੰਬਰ ਤੱਕ ਵਾਧਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ ਅਤੇ ਸਾਰੇ ਇਕੱਠਾਂ, ਸਿਆਸੀ ਇਕੱਠਾਂ ਵਿਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ

Scroll to Top