Ashwani Sharma

ਪੰਜਾਬ ਵਿਧਾਨ ਸਭਾ ‘ਚ ਅਸ਼ਵਨੀ ਸ਼ਰਮਾ ਨੇ ਸਕੂਲਾਂ ਦੇ ਮੁੱਦੇ ‘ਤੇ ਮਾਨ ਸਰਕਾਰ ਨੂੰ ਘੇਰਿਆ

ਚੰਡੀਗੜ੍ਹ 28 ਜੂਨ 2022: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ 3:30 ਤੱਕ ਮੁਲਤਵੀ ਕਰਨ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਇਆ | ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ (Ashwani Sharma) ਨੇ ਵਿਧਾਨ ਸਭਾ ‘ਚ ਪੰਜਾਬ ਦੇ ਸਕੂਲਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ ਹੈ। ਇਸਦੇ ਨਾਲ ਹੀ ਅਸ਼ਵਨੀ ਨੇ ਕਿਹਾ ਕਿ ਹਰੇਕ ਵਿਅਕਤੀ ਦੇ ਵਿਕਾਸ ‘ਚ ਉਸ ਦੀ ਸਿੱਖਿਆ ਦਾ ਮੁੱਢਲਾ ਯੋਗਦਾਨ ਹੁੰਦਾ ਹੈ । ਅੱਜ ਦੇ ਸਮੇਂ ‘ਚ ਸਾਡਾ ਗਿਆਨ ਖ਼ਤਮ ਹੋ ਰਿਹਾ ਹੈ।

ਅਸ਼ਵਨੀ ਨੇ ਕਿਹਾ ਕਿ ਸਾਡੇ ਬਹੁਤ ਸਾਰੇ ਪੁਰਾਣੇ ਆਦਰਸ਼ ਸਕੂਲ ਹਨ, ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਸੰਬੰਧ ‘ਚ ਸਰਕਾਰ ਦਾ ਕੀ ਵਿਚਾਰ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੀ ਸਰਕਾਰ ਉਨ੍ਹਾਂ ਪੁਰਾਣੇ ਆਦਰਸ਼ ਸਕੂਲਾਂ ਨੂੰ ਸਮਾਰਟ ਸਕੂਲ ਨਹੀਂ ਬਣਾ ਸਕਦੀ | ਇਸਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਆਯੂਸ਼ਮਾਨ ਯੋਜਨਾ ਪੰਜਾਬ ‘ਚ ਲਾਗੂ ਕਰਨ ਦੀ ਮੰਗ ਕੀਤੀ ।

Scroll to Top