Cristiano Ronaldo

ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੀ ਕਾਰ ਹੋਈ ਸੜਕ ਹਾਦਸੇ ਦਾ ਸ਼ਿਕਾਰ

ਚੰਡੀਗੜ੍ਹ 21 ਜੂਨ 2022: ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਸੋਮਵਾਰ ਸਵੇਰੇ ਰੋਨਾਲਡੋ ਦਾ ਇੱਕ ਬਾਡੀਗਾਰਡ ਇਸ ਕਾਰ ਨਾਲ ਮਜ਼ੋਰਕਾ ਜਾ ਰਿਹਾ ਸੀ। ਇਸ ਦੌਰਾਨ ਬਾਡੀਗਾਰਡ ਨੇ ਕਾਰ ‘ਤੇ ਕੰਟਰੋਲ ਗੁਆ ਦਿੱਤਾ ਅਤੇ ਇਹ ਕਾਰ ਜਾ ਕੇ ਕੰਧ ਨਾਲ ਜਾ ਟਕਰਾਈ। ਹਾਲਾਂਕਿ, ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ। ਇਸ ਸੜਕ ਹਾਦਸੇ ਵਿੱਚ ਕੋਈ ਹੋਰ ਵਾਹਨ ਵੀ ਸ਼ਾਮਲ ਨਹੀਂ ਸੀ।

ਜਿਸ ਘਰ ‘ਚ ਰੋਨਾਲਡੋ ਦੀ ਕਾਰ ਦੀ ਟੱਕਰ ਹੋਈ, ਉਸ ਘਰ ਦਾ ਦਰਵਾਜ਼ਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਹਾਲਾਂਕਿ ਕਾਰ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਡਰਾਈਵਰ ਨੇ ਪੁਲਸ ਨੂੰ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡਰਾਈਵਰ ਨੇ ਇਸ ਪੂਰੇ ਹਾਦਸੇ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ ਹੈ।

Scroll to Top