Yashwant Sinha

ਯਸ਼ਵੰਤ ਸਿਨਹਾ ਹੋਣਗੇ ਰਾਸ਼ਟਰਪਤੀ ਚੋਣ ਲਈ ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰ : ਜੈਰਾਮ ਰਮੇਸ਼

ਚੰਡੀਗੜ੍ਹ 21 ਜੂਨ 2022: ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਸਿਆਸਤ ਭਖ ਚੁੱਕੀ ਹੈ। ਸਾਰਿਆਂ ਦੀਆਂ ਨਜ਼ਰਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ‘ਤੇ ਟਿਕੀਆਂ ਹੋਈਆਂ ਹਨ। ਅਜਿਹੇ ‘ਚ ਵਿਰੋਧੀ ਧਿਰ ਨੇ ਯਸ਼ਵੰਤ ਸਿਨਹਾ (Yashwant Sinha) ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ।

ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਵਿਰੋਧੀ ਧਿਰ ਦੀ ਬੈਠਕ ਤੋਂ ਬਾਅਦ ਇਹ ਐਲਾਨ ਕਰਦੇ ਹੋਏ ਕਿਹਾ, “ਅਸੀਂ (ਵਿਰੋਧੀ ਪਾਰਟੀਆਂ) ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਯਸ਼ਵੰਤ ਸਿਨਹਾ ਰਾਸ਼ਟਰਪਤੀ ਚੋਣ ਲਈ ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰ ਹੋਣਗੇ।”

Scroll to Top