Boris Johnson

ਬੋਰਿਸ ਜੌਨਸਨ ਤੇ ਜ਼ੇਲੇਨਸਕੀ ਨੇ ਰੂਸੀ ਫੌਜ ਦਾ ਮੁਕਾਬਲਾ ਕਰਨ ਦੀ ਰਣਨੀਤੀ ‘ਤੇ ਕੀਤੀ ਚਰਚਾ

ਚੰਡੀਗੜ੍ਹ 17 ਜੂਨ 2022: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਵਿਚਕਾਰ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕੀਵ ਪਹੁੰਚੇ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਕੀਵ ‘ਚ ਮੁਲਾਕਾਤ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਰੂਸੀ ਫੌਜ ਦਾ ਮੁਕਾਬਲਾ ਕਰਨ ਦੀ ਰਣਨੀਤੀ ‘ਤੇ ਚਰਚਾ ਕੀਤੀ। ਇਸ ਦੌਰਾਨ ਜੌਹਨਸਨ ਨੇ ਜ਼ੇਲੇਨਸਕੀ ਨੂੰ ਆਪਣੀ ਪੂਰੀ ਮਦਦ ਦਾ ਭਰੋਸਾ ਦਿੱਤਾ। ਜ਼ੇਲੇਨਸਕੀ ਦੇ ਚੀਫ਼ ਆਫ਼ ਸਟਾਫ਼ ਆਂਦਰੇਈ ਯਾਰਮਾਰਕ ਨੇ ਕਿਹਾ ਕਿ ਲੰਮੀ ਦੂਰੀ ਦੇ ਹਥਿਆਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ‘ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਈ ਹੈ।

ਜ਼ੇਲੇਂਸਕੀ ਨੇ ਕਿਹਾ ਕਿ ਯੁੱਧ ਦੌਰਾਨ ਬ੍ਰਿਟੇਨ ਨੇ ਯੂਕਰੇਨ ਦੀ ਕਾਫੀ ਮਦਦ ਕੀਤੀ ਹੈ। ਕੀਵ ਵਿੱਚ ਇੱਕ ਵਾਰ ਫਿਰ ਮੇਰੇ ਖਾਸ ਦੋਸਤ ਬੋਰਿਸ ਜੌਹਨਸਨ ਨੂੰ ਮਿਲ ਕੇ ਖੁਸ਼ੀ ਹੋਈ। ਦੌਰੇ ਤੋਂ ਬਾਅਦ, ਜੌਹਨਸਨ ਨੇ ਜ਼ੇਲੇਨਸਕੀ ਨਾਲ ਆਪਣੀ ਇੱਕ ਫੋਟੋ ਪੋਸਟ ਕੀਤੀ, ਉਸਨੂੰ ਇੱਕ ਖਾਸ ਦੋਸਤ ਦੱਸਿਆ। ਜੰਗ ਦੌਰਾਨ ਕੀਵ ਦਾ ਦੌਰਾ ਕਰਨ ਵਾਲੇ ਜੌਨਸਨ (Boris Johnson) ਇਕਲੌਤੇ ਵਿਸ਼ਵ ਨੇਤਾ ਹਨ।

Scroll to Top