England cricket team

ਇੰਗਲੈਂਡ ਦੀ ਕ੍ਰਿਕਟ ਟੀਮ ਨੇ ਤੋੜਿਆ ਵਨਡੇ ਕ੍ਰਿਕਟ ਦਾ ਸਭ ਤੋਂ ਵੱਡਾ ਰਿਕਾਰਡ

ਚੰਡੀਗੜ੍ਹ 17 ਜੂਨ 2022: ਇੰਗਲੈਂਡ ਦੀ ਕ੍ਰਿਕਟ ਟੀਮ (England cricket team) ਨੇ ਵਨਡੇ ਕ੍ਰਿਕਟ ਵਿੱਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ | ਨੀਦਰਲੈਂਡ ਖਿਲਾਫ ਖੇਡੇ ਗਏ ਮੈਚ ‘ਚ ਇੰਗਲੈਂਡ ਨੇ ਆਪਣੇ ਹੀ ਪੁਰਾਣੇ 481 ਦੌੜਾਂ ਦੇ ਸਕੋਰ ਨੂੰ ਪਛਾੜਦੇ ਹੋਏ ਕਾਫੀ ਦੌੜਾਂ ਬਣਾਈਆਂ। ਸ਼ੁੱਕਰਵਾਰ ਨੂੰ ਨੀਦਰਲੈਂਡ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੇ 50 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 498 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇੱਕ-ਦੋ ਨਹੀਂ ਬਲਕਿ ਤਿੰਨ-ਤਿੰਨ ਸੈਂਕੜਿਆਂ ਦੀ ਪਾਰੀ ਟੀਮ ਦੀ ਝੋਲੀ ਪਾਈ ਗਈ।

ਜਿਕਰਯੋਗ ਹੈ ਕਿ ਵਨਡੇ ‘ਚ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਦਾ ਰਿਕਾਰਡ ਇੰਗਲੈਂਡ ਦੀ ਟੀਮ ਦੇ ਨਾਂ ਸੀ। 2018 ‘ਚ ਟੀਮ ਨੇ ਨਾਟਿੰਘਮ ‘ਚ ਆਸਟ੍ਰੇਲੀਆ ਖਿਲਾਫ 6 ਵਿਕਟਾਂ ‘ਤੇ 481 ਦੌੜਾਂ ਬਣਾਈਆਂ ਸਨ। ਹੁਣ ਟੀਮ ਨੇ ਨੀਦਰਲੈਂਡ ਖਿਲਾਫ 4 ਵਿਕਟਾਂ ‘ਤੇ 498 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਆਪਣੇ ਹੀ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇੰਗਲੈਂਡ ਦੀ ਟੀਮ ਵੀ ਤੀਜੇ ਨੰਬਰ ‘ਤੇ ਹੈ। 2016 ‘ਚ ਟੀਮ ਨੇ ਪਾਕਿਸਤਾਨ ਖਿਲਾਫ 3 ਵਿਕਟਾਂ ‘ਤੇ 444 ਦੌੜਾਂ ਬਣਾਈਆਂ ਸਨ।

Scroll to Top