ਚੰਡੀਗੜ੍ਹ 15 ਜੂਨ 2022: ਆਈ2ਯੂ2 (I2U2) ਦੇ ਪਹਿਲੇ ਸਿਖਰ ਸੰਮੇਲਨ ਦੇ ਅਗਲੇ ਮਹੀਨੇ ਆਨਲਾਈਨ ਮਾਧਿਅਮ ਰਾਹੀਂ ਹੋਵੇਗਾ | ਇਹ ਭਾਰਤ, ਇਸਰਾਈਲ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਅਮਰੀਕਾ ਦਾ ਨਵਾਂ ਸਮੂਹ ਹੈ | ਇਸਦੀ ਜਾਣਕਾਰੀ ਵ੍ਹਾਈਟ ਹਾਊਸ ਵਲੋਂ ਦਿੱਤੀ ਗਈ ਹੈ | ਅਗਲੇ ਮਹੀਨੇ ਰਾਸ਼ਟਰਪਤੀ ਜੋ ਬਾਇਡੇਨ ਦੀ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਦੌਰਾਨ ਚਾਰ ਦੇਸ਼ਾਂ ਦਾ ਇਹ ਆਨਲਾਈਨ ਸਿਖਰ ਸੰਮੇਲਨ 13-16 ਜੁਲਾਈ ਤੱਕ ਆਯੋਜਿਤ ਕੀਤਾ ਜਾਵੇਗਾ।
ਇਨ ਚਾਰ ਦੇਸ਼ਾਂ ਦੇ ਇਸ ਸਮੂਹ ਨੂੰ ਨਵੇਂ ਕਵਾਡ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਕਵਾਡ ਵਿੱਚ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ। ਇਸ ਸਿਖਰ ਸੰਮੇਲਨ ਵਿੱਚ ਪੀਐਮ ਨਰੇਂਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਨਾਲ ਇਸਰਾਈਲ ਦੇ ਪੀਐਮ ਨਾਫਤਾਲੀ ਬੇਨੇਟ ਅਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਿਆਨ ਔਨਲਾਈਨ ਮਾਧਿਅਮ ਤੋਂ ਚਰਚਾ ਕਰਨਗੇ ।