ਪਟਿਆਲਾ 13 ਜੂਨ 2022: ਬੀਤੇ ਦਿਨ ਪਟਿਆਲਾ (Patiala) ਦੇ ਪੋਸ਼ ਇਲਾਕੇ ਅਰਬਨ ਅਸਟੇਟ ਦੇ ਨਾਲ ਲੱਗਦੇ ਬਾਈਪਾਸ ਤੋਂ ਲਾਵਾਰਿਸ ਹਾਲਾਤ ਵਿੱਚ ਆਲਟੋ ਕਾਰ ਬਰਾਮਦ ਹੋਈ | ਬਰਾਮਦ ਕਾਰ ‘ਚੋਂ ਡਰਾਈਵਰ ਵਾਲੇ ਪਾਸੇ ਤੋਂ ਖੂਨ ਨਾਲ ਲੱਥਪਥ ਮਿਲੀ | ਕਾਰ ਚਾਲਕ ਕਾਸਿਮ ਜੋ ਸਥਾਨਕ ਬਲਬੀਰ ਕਾਲੋਨੀ ਦਾ ਰਹਿਣ ਵਾਲਾ ਅਤੇ ਫੋਰਡ ਕੰਪਨੀ ਦਿੱਲੀ ਕੰਮ ਕਰਦਾ ਕਰਦਾ ਸੀ |
ਦੱਸਿਆ ਜਾ ਰਿਹਾ ਹੈ ਕਿ ਕਾਸਿਮ ਬੀਤੇ ਦਿਨ ਹੀ ਘਰ ਵਾਪਸ ਆਇਆ ਸੀ ਅਤੇ ਰਾਤ ਸਮੇਂ ਕਾਰ ਲੈ ਕੇ ਕਿਸੇ ਦੋਸਤ ਕੋਲ ਜਾਣ ਦੀ ਗੱਲ ਕਹਿ ਘਰ ਤੋਂ ਨਿਕਲਿਆ ਪਰ ਵਾਪਿਸ ਨਹੀਂ ਪਰਤਿਆ | ਇਸ ਪੂਰੇ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਅਰਬਨ ਅਸਟੇਟ ਪੁਲਸ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ |
ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ ਪੀ ਡੀ ਮਹਿਤਾਬ ਸਿੰਘ ਨੇ ਅਹਿਮ ਖੁਲਾਸੇ ਕਰਦਿਆਂ ਦੱਸਿਆ ਕਿ ਬੀਤੀ ਸ਼ਾਮ ਘਰ ਤੋਂ ਨਿਕਲੇ ਇਸ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ |
ਜਾਣਕਾਰੀ ਦਿੰਦਿਆਂ ਐਸ ਪੀ ਡੀ ਮਹਿਤਾਬ ਸਿੰਘ ਨੇ ਦੱਸਿਆ ਕਿ ਮੁਕੱਦਮਾ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਰਜ਼ੀਆ ਬੇਗਮ ਉਰਫ ਸੋਨੀਆ ਨੇ ਆਪਣੇ ਪ੍ਰੇਮੀ ਸੁਖਦੀਪ ਸਿੰਘ ਉਰਫ ਦੀਪ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਨੂਰਖੇੜੀਆ ਨਾਲ ਮਿਲ ਕੇ ਕਾਸਿਮ ਮੁਹੰਮਦ ਦਾ ਕਤਲ ਕਰ ਦਿੱਤਾ |
ਪੁਲਿਸ ਵਲੋਂ ਦੋਵਾਂ ਦੋਸ਼ੀਆਂ ਪੁੱਛ ਗਿੱਛ ਕਰਨ ਉਪਰੰਤ ਪਾਇਆ ਗਿਆ ਕਿ ਉਹਨਾਂ ਵੱਲੋਂ ਮ੍ਰਿਤਕ ਕਾਸਿਮ ਮੁਹੰਮਦ ਦਾ ਕਤਲ ਕਰਕੇ ਉਸਦੀ ਲਾਸ਼ ਨੂਰਖੇੜੀਆ ਘਨੌਰ ਰੋਡ ਵਿਖੇ ਦੱਬੀ ਗਈ ਸੀ, ਅੱਜ ਮ੍ਰਿਤਕ ਦੀ ਲਾਸ਼ ਨੂੰ ਦੋਸ਼ੀ ਵਲੋਂ ਸ਼ਨਾਖਤ ਕਰਨ ਲਈ ਦੱਬੀ ਜਗ੍ਹਾ ਤੋ ਮੈਜਿਸਟ੍ਰੇਟ ਸਾਹਿਬ ਦੀ ਹਾਜ਼ਰੀ ਵਿੱਚ ਕੱਢਵਾ ਕੇ ਬਰਾਮਦ ਕਰ ਲਈ ਗਈ ਹੈ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਦੋਸ਼ੀਆਂ ਤੋਂ ਪੁਲਿਸ ਵੱਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ