Sidhu Moosewala's birthday

ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਭਾਵੁਕ ਪੋਸਟ

ਚੰਡੀਗ੍ਹੜ 11 ਜੂਨ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ‘ਤੇ ਪੰਜਾਬ ਕਾਂਗਰਸ (Punjab Congress) ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ” ਅੱਜ ਮੇਰੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਦਾ ਜਨਮਦਿਨ ਹੈ। ਇਸਦੇ ਨਾਲ ਹੀ ਉਨ੍ਹਾਂ ਲਿਖਿਆ ਅੱਜ ਸਿੱਧੂ ਮੂਸੇਵਾਲਾ ਨੇ 29 ਸਾਲ ਦਾ ਹੋ ਜਾਣਾ ਸੀ ਪਰ ਅਕਾਲ ਪੁਰਖ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ।ਤੈਨੂੰ ਯਾਦ ਕਰਦਿਆ ਹੀ ਅੱਖਾਂ ਭਰ ਆਈਆਂ, ਭਾਵੇਂ ਯਾਰਾਂ ਤੂੰ ਇਸ ਦੁਨੀਆਂ ਤੋਂ ਚਲਾ ਗਿਆ ਪਰ ਦਿਲਾਂ ਚ ਹਮੇਸ਼ਾ ਜਿੰਦਾ ਰਹੇਂਗਾ।

Sidhu Moosewala's birthday

Scroll to Top