ਚੰਡੀਗੜ੍ਹ 11 ਜੂਨ 2022 : ਕਾਂਗਰਸ ਪਾਰਟੀ ਵਲੋਂ ਹਰਿਆਣਾ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ (Kuldeep Bishnoi) ਨੂੰ ਰਾਜ ਸਭਾ ਚੋਣਾਂ ਦੌਰਾਨ ਕਰਾਸ ਵੋਟਿੰਗ ਲਈ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਇਸਦੇ ਨਾਲ ਹੀ ਕਾਂਗਰਸ ਨੇ ਪਾਰਟੀ ਦੀ ਕਾਰਜਸੰਮਤੀ ਵਿੱਚੋਂ ਬਾਹਰ ਦਾ ਕਰ ਦਿੱਤਾ ਹੈ। ਕਾਂਗਰਸ ਪਾਰਟੀ ਕੁਲਦੀਪ ਬਿਸ਼ਨੋਈ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਪੱਤਰ ਲਿਖਣ ਦੀ ਤਿਆਰੀ ਵੀ ਕਰ ਰਹੀ ਹੈ।ਬੀਤੇ ਦਿਨ ਕੁਲਦੀਪ ਬਿਸ਼ਨੋਈ ਨੇ ਟਵੀਟ ਕਰਕੇ ਕਿਹਾ ਸੀ ਕਿ, “ਫਨ ਕੁਚਲਣ ਦਾ ਹੁਨਰ ਆਉਂਦਾ ਹੈ ਮੈਨੂੰ, ਸੱਪਾਂ ਦੇ ਡਰ ਕਾਰਨ ਜੰਗਲ ਨਹੀਂ ਛੱਡਿਆ ਕਰਦਿਆਂ।
ਨਵੰਬਰ 25, 2024 11:57 ਬਾਃ ਦੁਃ