IN-SPACE

PM ਨਰਿੰਦਰ ਮੋਦੀ ਨੇ ਗੁਜਰਾਤ ‘ਚ IN-SPACE ਦੇ ਮੁੱਖ ਦਫ਼ਤਰ ਦਾ ਕੀਤਾ ਉਦਘਾਟਨ

ਚੰਡੀਗੜ੍ਹ 10 ਜੂਨ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਇੰਡੀਅਨ ਨੈਸ਼ਨਲ ਸੈਂਟਰ ਫਾਰ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ (IN-SPACE) ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਇਸ ਨੂੰ ਕੇਂਦਰੀ ਮੰਤਰੀ ਮੰਡਲ ਨੇ ਜੂਨ 2020 ਵਿੱਚ ਪ੍ਰਵਾਨਗੀ ਦਿੱਤੀ ਸੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ IN-SPACE ਦੇ ਹੈੱਡਕੁਆਰਟਰ ਦਾ ਵੀ ਨਿਰੀਖਣ ਕੀਤਾ।

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਅੱਜ 21ਵੀਂ ਸਦੀ ਦੇ ਆਧੁਨਿਕ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਸ਼ਾਨਦਾਰ ਅਧਿਆਏ ਜੁੜ ਗਿਆ ਹੈ। ਇੰਡੀਅਨ ਨੈਸ਼ਨਲ ਸੈਂਟਰ ਫਾਰ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ (IN-SPACE) ਦੇ ਮੁੱਖ ਦਫਤਰ ਲਈ ਸਾਰੇ ਦੇਸ਼ਵਾਸੀਆਂ ਅਤੇ ਵਿਗਿਆਨਕ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈਆਂ।

ਪੀ ਐੱਮ ਮੋਦੀ ਨੇ ਕਿਹਾ ਕਿ ਇਨ-ਸਪੇਸ ਭਾਰਤ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਵੇਗਾ। ਭਾਵੇਂ ਉਹ ਸਰਕਾਰੀ ਜਾਂ ਨਿੱਜੀ ਖੇਤਰ ਵਿੱਚ ਕੰਮ ਕਰ ਰਹੇ ਹੋਣ, ਇਨ-ਸਪੇਸ ਸਾਰਿਆਂ ਲਈ ਵਧੀਆ ਮੌਕੇ ਪੈਦਾ ਕਰੇਗਾ। ਇਨ-ਸਪੇਸ ਵਿੱਚ ਭਾਰਤ ਦੇ ਪੁਲਾੜ ਉਦਯੋਗ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ।

ਉਨ੍ਹਾਂ ਕਿਹਾ ਕਿ ਵੱਡੇ ਵਿਚਾਰ ਹੀ ਜੇਤੂ ਬਣਾਉਂਦੇ ਹਨ। ਪੁਲਾੜ ਖੇਤਰ ਵਿੱਚ ਸੁਧਾਰ ਕਰਕੇ, ਇਸ ਨੂੰ ਸਾਰੀਆਂ ਪਾਬੰਦੀਆਂ ਤੋਂ ਮੁਕਤ ਕਰਕੇ, ਇਨ-ਸਪੇਸ ਰਾਹੀਂ ਨਿੱਜੀ ਉਦਯੋਗ ਦਾ ਸਮਰਥਨ ਕਰਕੇ, ਦੇਸ਼ ਅੱਜ ਇਸ ਨੂੰ ਜੇਤੂ ਬਣਾਉਣ ਦੀ ਮੁਹਿੰਮ ਸ਼ੁਰੂ ਕਰ ਰਿਹਾ ਹੈ।ਪੀਐਮ ਮੋਦੀ ਨੇ ਕਿਹਾ ਕਿ ਭਾਵੇਂ ਕੋਈ ਵਿਗਿਆਨੀ ਹੋਵੇ ਜਾਂ ਕਿਸਾਨ-ਮਜ਼ਦੂਰ, ਜੋ ਵਿਗਿਆਨ ਦੀਆਂ ਤਕਨੀਕਾਂ ਨੂੰ ਸਮਝਦਾ ਹੈ ਜਾਂ ਨਹੀਂ, ਸਭ ਤੋਂ ਵੱਧ ਸਾਡਾ ਪੁਲਾੜ ਮਿਸ਼ਨ ਦੇਸ਼ ਦੇ ਲੋਕਾਂ ਦੇ ਮਨ ਦਾ ਮਿਸ਼ਨ ਬਣ ਜਾਂਦਾ ਹੈ। ਅਸੀਂ ਮਿਸ਼ਨ ਚੰਦਰਯਾਨ ਦੌਰਾਨ ਭਾਰਤ ਦੀ ਇਸ ਭਾਵਨਾਤਮਕ ਏਕਤਾ ਦੇਖੀ ਹੈ ।

ਜਿਕਰਯੋਗ ਹੈ ਕਿ IN-SPACE ਨੋਡਲ ਏਜੰਸੀ ਹੋਵੇਗੀ, ਜੋ ਪੁਲਾੜ ਗਤੀਵਿਧੀਆਂ ਅਤੇ ਗੈਰ-ਸਰਕਾਰੀ ਨਿੱਜੀ ਸੰਸਥਾਵਾਂ ਨੂੰ ਪੁਲਾੜ ਵਿਭਾਗ ਨਾਲ ਸਬੰਧਤ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇਗੀ। ਇਸ ਦਾ ਉਦੇਸ਼ ਪੁਲਾੜ ਖੇਤਰ ਲਈ ਵੱਧ ਤੋਂ ਵੱਧ ਨਿੱਜੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੋਵੇਗਾ।

Scroll to Top