ਚੰਡੀਗੜ੍ਹ 09 ਜੂਨ 2022: ਪੰਜਾਬ ਸਰਕਾਰ (Punjab Government) ਵਲੋਂ ਸੂਬੇ ਦੇ ਕਿਸਾਨਾਂ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਹੈ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟਰ ਰਾਹੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਟਿਊਬਵੈੱਲ ‘ਤੇ ਲੋਡ ਵਧਾਉਣ ਦਾ ਖ਼ਰਚਾ 4750 ਪ੍ਰਤੀ ਹਾਰਸ-ਪਾਵਰ ਤੋਂ ਘਟਾ ਕੇ 2500 ਕਰ ਦਿੱਤਾ ਗਿਆ ਹੈ I ਉਨ੍ਹਾਂ ਦੱਸਿਆ ਕਿ ਹਜ਼ਾਰਾਂ ਕਿਸਾਨਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ ਤੇ ਅਸੀਂ ਖੇਤੀ ਨੂੰ ਮਜਬੂਰੀ ਦਾ ਨਹੀਂ ਸਗੋਂ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੇ ਹਾਂ |
ਪੰਜਾਬ ਸਰਕਾਰ ਦਾ ਕਿਸਾਨਾਂ ਦੇ ਹੱਕ ‘ਚ ਇੱਕ ਵੱਡਾ ਫ਼ੈਸਲਾ ਸਾਂਝਾ ਕਰਦੇ ਮੈਨੂੰ ਬੜੀ ਖ਼ੁਸ਼ੀ ਹੋ ਰਹੀ ਹੈ..ਟਿਊਬਵੈੱਲ ‘ਤੇ ਲੋਡ ਵਧਾਉਣ ਦਾ ਖਰਚਾ ₹4750 ਪ੍ਰਤੀ ਹਾਰਸ-ਪਾਵਰ ਤੋਂ ਘਟਾ ਕੇ ₹2500 ਕਰ ਦਿੱਤਾ ਗਿਆ ਹੈ..ਹਜ਼ਾਰਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ..ਅਸੀਂ ਖੇਤੀ ਨੂੰ ਮਜਬੂਰੀ ਦਾ ਨਹੀਂ ਸਗੋਂ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੇ ਹਾਂ.. pic.twitter.com/3rS6ZFAYpJ
— Bhagwant Mann (@BhagwantMann) June 9, 2022