ਚੰਡੀਗੜ੍ਹ 06 ਜੂਨ 2022: ਰਾਹੁਲ ਗਾਂਧੀ (Rahul Gandhi) ਅਤੇ ਪ੍ਰਿਯੰਕਾ ਗਾਂਧੀ ਮੰਗਲਵਾਰ ਯਾਨੀ ਕੱਲ੍ਹ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰ ਮੁਲਾਕਾਤ ਕਰਨਗੇ। ਪਾਰਟੀ ਸੂਤਰਾਂ ਦੇ ਮੁਤਾਬਕ ਰਾਹੁਲ ਗਾਂਧੀ ਮਾਨਸਾ ਜਾ ਕੇ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਸਕਦੇ ਹਨ। ਦਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ | ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਿਛਲੇ ਦਿਨੀਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਹ ਮੁਲਾਕਾਤ ਕੱਲ੍ਹ 12 ਵਜੇ ਦੇ ਕ਼ਰੀਬ ਹੋ ਸਕਦੀ ਹੈ।
July 15, 2024 9:44 am