ਨੈਸ਼ਨਲ ਸਪੈਲਿੰਗ ਬੀ

ਭਾਰਤੀ ਮੂਲ ਦੀ ਹਰੀਨੀ ਲੋਗਨ ਨੇ ਨੈਸ਼ਨਲ ਸਪੈਲਿੰਗ ਬੀ ਦਾ ਖਿਤਾਬ ਜਿੱਤ ਕੇ ਰਚਿਆ ਇਤਿਹਾਸ

ਵਾਸ਼ਿੰਗਟਨ 03 ਜੂਨ 2022: ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਹਰੀਨੀ ਲੋਗਨ ਨੇ ਇਤਿਹਾਸ ਰੱਚ ਦਿੱਤਾ ਹੈ। 13 ਸਾਲਾ ਹਰੀਨੀ ਲੋਗਨ ਨੇ ਹਾਲ ਹੀ ਵਿੱਚ 2022 ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਵਿੱਚ ਪਹਿਲੀ ਵਾਰ ਸਪੈਲ-ਆਫ ਮੈਚ ਵਿੱਚ ਖਿਤਾਬ ਜਿੱਤਿਆ ਹੈ। ਭਾਰਤੀ-ਅਮਰੀਕੀ ਵਿਦਿਆਰਥਣ ਹਰੀਨੀ ਲੋਗਨ ਨੇ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਕੰਪੀਟੀਸ਼ਨ 2022 ਦੌਰਾਨ 90 ਸੈਕਿੰਡ ਦੇ ਸਪੈਲ-ਆਫ ਵਿੱਚ 22 ਸ਼ਬਦਾਂ ਦਾ ਸਹੀ ਉਚਾਰਣ ਕਰ ਕੇ ਜਿੱਤ ਹਾਸਲ ਕੀਤੀ। ਹਰੀਨੀ ਲੋਗਨ ਨੇ ਟ੍ਰਾਫ਼ੀ ਜਿੱਤਣ ਦੇ ਨਾਲ-ਨਾਲ 50,000 ਡਾਲਰ ਦਾ ਇਨਾਮ ਵੀ ਜਿੱਤਿਆ ਹੈ।

ਨੈਸ਼ਨਲ ਸਪੈਲਿੰਗ ਬੀ

ਹਾਲਾਂਕਿ ਹਰੀਨੀ ਲੋਗਨ ਨੂੰ ਇੱਕ ਵਾਰ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਤੋਂ ਹਟਾ ਦਿੱਤਾ ਗਿਆ ਸੀ, ਪਰ ਫਿਰ ਵਾਪਸ ਲਿਆਂਦਾ ਗਿਆ। ਇਹ ਇੱਕ ਅਜਿਹਾ ਫਾਰਮੈਟ ਹੈ ਜਿਸ ਵਿੱਚ ਮੁਕਾਬਲੇਬਾਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਕਿ ਉਹ 90 ਸਕਿੰਟਾਂ ਵਿੱਚ ਕਿੰਨੇ ਸ਼ਬਦਾਂ ਦਾ ਸਹੀ ਉਚਾਰਨ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰੀਨੀ ਲੋਗਨ ਦਾ ਮੁਕਾਬਲਾ 12 ਸਾਲ ਦੇ ਵਿਕਰਮ ਰਾਜੂ ਨਾਲ ਹੋਇਆ ਸੀ। ਵਿਕਰਮ ਰਾਜੂ ਨੇ ਇਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਉਸਨੂੰ 25000 ਡਾਲਰ ਦਾ ਇਨਾਮ ਦਿੱਤਾ ਗਿਆ।

ਨੈਸ਼ਨਲ ਸਪੈਲਿੰਗ ਬੀ

Scroll to Top