Vadodara

ਵਡੋਦਰਾ ਦੀ ਕੈਮੀਕਲ ਫੈਕਟਰੀ ‘ਚ ਜ਼ਬਰਦਸਤ ਧਮਾਕੇ ਕਾਰਨ ਲੱਗੀ ਭਿਆਨਕ ਅੱਗ, 15 ਮਜ਼ਦੂਰ ਜ਼ਖ਼ਮੀ

ਚੰਡੀਗੜ੍ਹ 02 ਜੂਨ 2022: ਗੁਜਰਾਤ ਦੇ ਵਡੋਦਰਾ (Vadodara) ਜ਼ਿਲੇ ਦੇ ਨੰਦੇਸਰੀ ਇਲਾਕੇ ‘ਚ ਦੀਪਕ ਨਾਈਟਰੇਟ ਨਾਂ ਦੀ ਕੰਪਨੀ ‘ਚ ਵੀਰਵਾਰ ਦੁਪਹਿਰ ਨੂੰ ਜ਼ਬਰਦਸਤ ਧਮਾਕਾ ਹੋਇਆ। ਇਸ ਤੋਂ ਬਾਅਦ ਇੱਥੇ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ 15 ਮਜ਼ਦੂਰ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਦੀ ਟੀਮ ਵੀ ਬਚਾਅ ਲਈ ਮੌਕੇ ‘ਤੇ ਮੌਜੂਦ ਹੈ। ਅੱਗ ‘ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਹਾਦਸੇ ਕਾਰਨ ਵਡੋਦਰਾ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 10 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।

ਫਾਇਰ ਬ੍ਰਿਗੇਡ ਦੇ ਇਕ ਕਰਮਚਾਰੀ ਮੁਤਾਬਕ ਧਮਾਕਾ ਇਕ ਬਾਇਲਰ ਵਿਚ ਹੋਇਆ। ਇਸ ਤੋਂ ਬਾਅਦ ਅੱਗ ਪੂਰੇ ਪਲਾਂਟ ਵਿੱਚ ਫੈਲ ਗਈ ਅਤੇ ਇਸ ਕਾਰਨ ਦੋ ਹੋਰ ਬਾਇਲਰ ਵੀ ਫਟ ਗਏ। ਲੋਕਾਂ ਨੇ ਦੱਸਿਆ ਕਿ ਇਕ ਤੋਂ ਬਾਅਦ ਇਕ 8 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਨਾਲ ਪੂਰੇ ਇਲਾਕੇ ‘ਚ ਹੜਕੰਪ ਮੱਚ ਗਿਆ। ਫੈਕਟਰੀ ‘ਚ ਅੱਗ ਇੰਨੀ ਭਿਆਨਕ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫਿਲਹਾਲ ਫੈਕਟਰੀ ਦੇ ਬਾਹਰਲੇ ਹਿੱਸੇ ‘ਚ ਲੱਗੀ ਹੈ।

 

Scroll to Top