ਚੰਡੀਗ੍ਹੜ 31ਮਈ 2022: ਪਾਕਿਸਤਾਨ ਵਿੱਚ ਨਵੇਂ ਫੌਜ ਮੁਖੀ ਦੀ ਤਲਾਸ਼ ਸ਼ੁਰੂ ਹੋ ਚੁੱਕੀ ਹੈ। ਜਨਰਲ ਕਮਰ ਜਾਵੇਦ ਬਾਜਵਾ ਨਵੰਬਰ ‘ਚ ਸੇਵਾਮੁਕਤ ਹੋ ਜਾਣਗੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਵੇਂ ਫੌਜ ਮੁਖੀ ਦੀ ਚੋਣ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੋਈ ਭੂਮਿਕਾ ਨਹੀਂ ਹੋਵੇਗੀ, ਜਿਨ੍ਹਾਂ ਨੂੰ ਸੰਵਿਧਾਨਕ ਮੁਖੀ ਵਜੋਂ ਇਹ ਨਿਯੁਕਤੀ ਕਰਨ ਦਾ ਅਧਿਕਾਰ ਹੈ।
ਜਿਕਰਯੋਗ ਹੈ ਕਿ ਪਾਕਿਸਤਾਨ ਵਿਚ ਫ਼ੌਜ ਨੂੰ ਸਿਆਸੀ ਤਾਕਤ ਨਾਲੋਂ ਜ਼ਿਆਦਾ ਤਾਕਤਵਰ ਮੰਨਿਆ ਜਾਂਦਾ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਦੀ ਥਾਂ ਫ਼ੌਜ ਹੀ ਆਪਣਾ ਨਵਾਂ ਮੁਖੀ ਚੁਣੇਗੀ। ਪਾਕਿਸਤਾਨੀ ਫ਼ੌਜ ਨਾ ਸਿਰਫ਼ ਨਵੇਂ ਜਨਰਲ ਦੀ ਚੋਣ ਕਰੇਗੀ, ਸਗੋਂ ਉਸ ਨਾਲ ਸਬੰਧਤ ਸਾਰੇ ਸਰਕਾਰੀ ਫ਼ੈਸਲੇ ਵੀ ਖ਼ੁਦ ਲਵੇਗੀ।