PM Narendra Modi

PM ਨਰਿੰਦਰ ਮੋਦੀ ਨੇ ਸ਼ਿਮਲਾ ਦੌਰੇ ਦੌਰਾਨ ਹਿਮਾਚਲ ਪ੍ਰਦੇਸ਼ ਲਈ ਕੀਤੇ ਵੱਡੇ ਐਲਾਨ

ਚੰਡੀਗੜ੍ਹ 31 ਮਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਯਾਨੀ ਮੰਗਲਵਾਰ ਨੂੰ ਸ਼ਿਮਲਾ ਪਹੁੰਚੇ। ਇੱਥੇ ਪੀ ਐੱਮ ਮੋਦੀ ਰਿਜ ਮੈਦਾਨ ਪਹੁੰਚੇ ਅਤੇ ਲੋਕਾਂ ਦਾ ਸ਼ੁਭਕਾਮਨਾਵਾਂ ਨੂੰ ਕਬੂਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੇਰੇ ਜੀਵਨ ਦਾ ਇੱਕ ਖਾਸ ਦਿਨ ਵੀ ਹੈ ਅਤੇ ਉਸ ਖਾਸ ਦਿਨ ‘ਤੇ ਇਸ ਦੇਵਭੂਮੀ ਨੂੰ ਮੱਥਾ ਟੇਕਣ ਦਾ ਮੌਕਾ ਮਿਲਣ ਤੋਂ ਵੱਡਾ ਸਨਮਾਨ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਡਰੋਨ ਦੀ ਵਰਤੋਂ ਵਧਾ ਰਿਹਾ ਹੈ। ਇਸ ਕਾਰਨ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਡਰੋਨ ਸੇਵਾਵਾਂ ਦਾ ਵੱਡਾ ਲਾਭ ਹੋਣ ਵਾਲਾ ਹੈ। ਉਨ੍ਹਾਂ ਕਿਹਾ ਅੱਠ ਸਾਲਾਂ ਵਿੱਚ ਆਜ਼ਾਦੀ ਦੇ 100ਵੇਂ ਵਰ੍ਹੇ ਦੀ ਮਜ਼ਬੂਤ ​​ਨੀਂਹ ਰੱਖੀ ਗਈ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਦੇ ਅੱਠ ਸਾਲ ਪੂਰੇ ਹੋ ਚੁੱਕੇ ਹਨ |

ਪੀਐਮ ਨੇ ਕਿਹਾ ਕਿ ਇਸ ਬਜਟ ਵਿੱਚ ਕੇਂਦਰ ਨੇ ਪਰਵਤਮਾਲਾ ਯੋਜਨਾ ਦਾ ਐਲਾਨ ਕੀਤਾ ਹੈ। ਹਿਮਾਚਲ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਆਯੁਸ਼ਮਾਨ ਭਾਰਤ ਦੇ ਤਹਿਤ ਜਿਲ੍ਹੇ ਅਤੇ ਬਲਾਕ ਵਿੱਚ ਗੰਭੀਰ ਸਿਹਤ ਸੰਭਾਲ ਸਹੂਲਤਾਂ ਦਾ ਨਿਰਮਾਣ ਕਰਨਾ। ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਗਰੀਬ ਮਾਪਿਆਂ ਦਾ ਪੁੱਤਰ ਵੀ ਡਾਕਟਰ ਬਣ ਸਕੇਗਾ। ਅਸੀਂ ਮੈਡੀਕਲ ਅਤੇ ਤਕਨੀਕੀ ਸਿੱਖਿਆ ਮਾਤ ਭਾਸ਼ਾ ਵਿੱਚ ਕਰਨ ਦਾ ਪ੍ਰਸਤਾਵ ਰੱਖਿਆ ਹੈ।

ਬਿਲਾਸਪੁਰ ਦੇ ਏਮਜ਼ ਦੀਆਂ ਸਿਹਤ ਸਹੂਲਤਾਂ ‘ਚ ਵਾਧਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ (PM Narendra Modi) ਕਿਹਾ ਕਿ ਹਿਮਾਚਲ ਦੇ ਲੋਕਾਂ ਨੂੰ ਹੁਣ ਇਲਾਜ ਲਈ ਚੰਡੀਗੜ੍ਹ, ਦਿੱਲੀ ਜਾਣ ਦੀ ਲੋੜ ਨਹੀਂ ਹੈ। ਬਿਲਾਸਪੁਰ ਦੇ ਏਮਜ਼ ਵਿੱਚ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ। ਪੀਐਮ ਮੋਦੀ ਨੇ ਕਿਹਾ ਕਿ ਮੈਂ ਇੱਕ ਵਾਰ ਫਿਰ ਸ਼ਿਮਲਾ ਦੀ ਧਰਤੀ ਤੋਂ ਕਰੋੜਾਂ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਭਵਿੱਖ ਵਿੱਚ ਵੀ ਤਨਦੇਹੀ ਨਾਲ ਕੰਮ ਕਰਦੇ ਰਹਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਜ ਤੋਂ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।

ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸ਼ਤ ਜਾਰੀ

ਪੀਐਮ ਮੋਦੀ ਨੇ ਕਿਸਾਨਾਂ ਦੇ ਖਾਤੇ ਵਿੱਚ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸ਼ਤ ਜਾਰੀ ਕੀਤੀਆਂ ਹਨ । ਇਸ ਦੌਰਾਨ 10 ਕਰੋੜ ਕਿਸਾਨਾਂ ਦੇ ਲਈ 21 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ। ਹੁਣ ਤੱਕ ਕਿਸਾਨਾਂ ਦੇ ਖਾਤਿਆਂ ‘ਚ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਪਹੁੰਚ ਚੁੱਕੇ ਹਨ।

ਲੋਕ ਕਾਂਗੜਾ ਦੀ ਪੇਂਟਿੰਗ ਦੇ ਦੀਵਾਨੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਵੀ ਚੰਬੇ ਦੀ ਮੈਟਲ ਵਰਕ, ਕਾਂਗੜਾ ਦੀ ਪੇਂਟਿੰਗ ਦੇ ਲੋਕ ਦੀਵਾਨੇ ਹੋ ਜਾਂਦੇ ਹਨ। ਸਰਕਾਰ ਦਾ ਮਕਸਦ ਹੈ ਕਿ ਹਿਮਾਚਲ ਦੇ ਉਤਪਾਦਾਂ ਦੀ ਪੂਰੀ ਦੁਨੀਆ ‘ਚ ਮੰਗ ਹੋਵੇ। ਕਾਸ਼ੀ ਵਿਸ਼ਵਨਾਥ ਮੰਦਿਰ ਦੇ ਪੁਜਾਰੀ ਅਤੇ ਸੁਰੱਖਿਆ ਕਰਮਚਾਰੀ ਕੁੱਲੂ ਵਿੱਚ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਪੂੜੇ ਪਹਿਨ ਰਹੇ ਹਨ।

Scroll to Top