July 5, 2024 2:44 am
Tara Air of Nepal

Nepal Plane Crash: ਨੇਪਾਲ ਦੀ ਫੌਜ ਨੇ ਹਾਦਸਾਗ੍ਰਸਤ ਤਾਰਾ ਏਅਰ ਦੇ ਜਹਾਜ਼ ‘ਚੋਂ 21 ਲਾਸ਼ਾਂ ਕੀਤੀਆਂ ਬਰਾਮਦ

ਚੰਡੀਗੜ੍ਹ 30 ਮਈ 2022: ਨੇਪਾਲ ਦੇ ਤਾਰਾ ਏਅਰ ( Tara Air of Nepal ) ਦੇ 9 NEAT ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ । ਇਸ ਜਹਾਜ਼ ਵਿੱਚ ਚਾਰ ਭਾਰਤੀ ਸਮੇਤ 22 ਲੋਕ ਸਵਾਰ ਸਨ। ਇਹ ਜਹਾਜ਼ ਸਵੇਰੇ ਲਾਪਤਾ ਹੋਣ ਦੇ ਕੁਝ ਘੰਟਿਆਂ ਬਾਅਦ ਮਸਤਾਂਗ ਜ਼ਿਲ੍ਹੇ ਦੇ ਪਿੰਡ ਕੋਵਾਂਗ ਵਿੱਚ ਹਾਦਸਾਗ੍ਰਸਤ ਹੋ ਗਿਆ।

ਅੱਜ ਯਾਨੀ ਸੋਮਵਾਰ ਨੂੰ ਨੇਪਾਲ ਦੀ ਫੌਜ ਨੇ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ 21 ਲਾਸ਼ਾਂ ਬਰਾਮਦ ਕੀਤੀਆਂ। ਅਜੇ ਲਾਸ਼ਾਂ ਦੀ ਪਛਾਣ ਹੋਣੀ ਬਾਕੀ ਹੈ। ਇਸ ਦੇ ਨਾਲ ਹੀ, ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਬੁਲਾਰੇ ਫਨਿੰਦਰਾ ਮਨੀ ਪੋਖਰਲ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ।

ਪੁਲਸ ਇੰਸਪੈਕਟਰ ਰਾਜ ਕੁਮਾਰ ਤਮਾਂਗ ਦੀ ਅਗਵਾਈ ‘ਚ ਇਕ ਟੀਮ ਹਾਦਸੇ ਵਾਲੀ ਥਾਂ ‘ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀਆਂ ਲਾਸ਼ਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਨੇਪਾਲੀ ਫੌਜ ਦੇ ਬੁਲਾਰੇ ਮੁਤਾਬਕ ਲਾਸ਼ਾਂ ਨੂੰ ਕੱਢਣ ਲਈ 15 ਫੌਜੀਆਂ ਦੀ ਟੀਮ ਹਾਦਸੇ ਵਾਲੀ ਥਾਂ ‘ਤੇ ਰਵਾਨਾ ਹੋ ਗਈ ਹੈ।

ਨੇਪਾਲੀ ਫੌਜ ਦੇ ਮੁਤਾਬਕ ਤਾਰਾ ਏਅਰ ਦੇ ਜਹਾਜ਼ ਨੂੰ ਲੱਭਣ ਲਈ ਸਵੇਰੇ ਫਿਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਐਤਵਾਰ ਨੂੰ ਮਸਤਾਂਗ ਜ਼ਿਲੇ ‘ਚ ਬਰਫਬਾਰੀ ਤੋਂ ਬਾਅਦ ਤਲਾਸ਼ੀ ਮੁਹਿੰਮ ਨੂੰ ਰੱਦ ਕਰ ਦਿੱਤਾ ਗਿਆ ਸੀ। ਈ ਜਹਾਜ਼ ‘ਚ 4 ਭਾਰਤੀ ਵੀ ਸਵਾਰ ਸਨ | 19 ਸੀਟਾਂ ਵਾਲੇ ਇਸ ਜਹਾਜ਼ ਵਿੱਚ 4 ਭਾਰਤੀ, 3 ਵਿਦੇਸ਼ੀ ਅਤੇ 13 ਨੇਪਾਲੀ ਨਾਗਰਿਕ ਸਨ।

ਤਾਰਾ ਏਅਰ ਦੇ ਇੱਕ ਜਹਾਜ਼ ਨੇ ਐਤਵਾਰ ਸਵੇਰੇ ਨੇਪਾਲ ਵਿੱਚ ਉਡਾਣ ਭਰੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਤਾਰਾ ਏਅਰ ਦੇ ਡਬਲ ਇੰਜਣ ਵਾਲੇ ਜਹਾਜ਼ ਨੇ ਸਵੇਰੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ ਸੀ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 9:55 ‘ਤੇ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਿਰਫ 15 ਮਿੰਟ ਦੀ ਉਡਾਣ ਲਈ ਸੀ ਅਤੇ ਇਸ ਵਿਚ 22 ਯਾਤਰੀ ਸਵਾਰ ਸਨ। ਜਹਾਜ਼ ਦੇ 5 ਘੰਟੇ ਬਾਅਦ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਹਾਦਸਾਗ੍ਰਸਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।