ਪੰਜਾਬ ਦੇ ਸਿੱਖਿਆ ਖੇਤਰ

ਨੈਸ਼ਨਲ ਅਚੀਵਮੈਂਟ ਸਰਵੇ ‘ਚ ਪੰਜਾਬ ਦੇ ਸਿੱਖਿਆ ਖੇਤਰ ਨੇ ਮਾਰੀਆਂ ਮੱਲਾਂ, 2017 ਤੋਂ ਹੁਣ ਤੱਕ ਦੀ ਕਾਰਗੁਜ਼ਾਰੀ ‘ਤੇ ਅਧਾਰਿਤ ਹੈ ਸਰਵੇ

ਚੰਡੀਗ੍ਹੜ 26 ਮਈ 2022: ਭਾਰਤ ਦੇ ਸਿੱਖਿਆ ਮੰਤਰਾਲੇ ਨੇ ਨੈਸ਼ਨਲ ਅਚੀਵਮੈਂਟ ਸਰਵੇ 2021 ਇਸ ਬੁੱਧਵਾਰ ਪੇਸ਼ ਕੀਤਾ ਹੈ। ਇਸ ਸਰਵੇ ਵਿੱਚ 3-5-8-10 ਜਮਾਤ ਦੇ ਸਿੱਖਿਆਰਥੀਆਂ ਦੀ ਵਿੱਦਿਅਕ ਯੋਗਤਾ ਦੀ ਪੜਚੋਲ ਕੀਤੀ ਹੈ। ਸਰਵੇ ਅਨੁਸਾਰ ਪੰਜਾਬ ਦੇ ਸਕੂਲਾਂ ਨੇ ਸਿੱਖਿਆ ਖੇਤਰ ਵਿੱਚ ਕਮਾਲ ਦਾ ਕੰਮ ਕੀਤਾ ਹੈ। ਇਸ ਸਰਵੇ ‘ਚ ਸਿੱਖਿਆਰਥੀ ਭਾਸ਼ਾ, ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਸਿੱਖਿਆ ਵਿੱਚ ਕਮਾਲ ਦਾ ਨਤੀਜਾ ਪੇਸ਼ ਕਰਦੇ ਹਨ। ਇਸ ਸਰਵੇ ‘ਚ ਪੰਜਾਬ ਦਿੱਲੀ ਦੇ ਸਿੱਖਿਆ ਅਦਾਰਿਆਂ ਤੋਂ ਬਿਹਤਰ ਨਜ਼ਰ ਆ ਰਿਹਾ ਹੈ |

ਇਸ ਸਰਵੇ ‘ਚ ਪੰਜਾਬ ਮੁੱਢਲੇ ਪੰਜ ਵਿੱਚ ਹੈ।ਦਿੱਲੀ ਪੰਜਾਬ ਤੋਂ ਹੇਠਾਂ ਹੀ ਹੈ। ਸ਼੍ਰੋਮਣੀ ਅਕਾਲੀ ਦਲ ਆਗੂ ਦਲਜੀਤ ਸਿੰਘ ਚੀਮਾ ਨੇ ਇਸ ਬਾਰੇ ਟਿੱਪਣੀ ਵੀ ਕੀਤੀ ਹੈ ਕਿ ਮੌਜੂਦਾ ਸਰਕਾਰ ਦਿੱਲੀ ਮਾਡਲ ਦੇ ਗੁਣਗਾਣ ਗਾਉਣੇ ਬੰਦ ਕਰੇ। ਸਰਵੇ ਨਤੀਜਿਆਂ ਨੂੰ ਨਾਲ ਨੱਥੀ ਕੀਤਾ ਹੈ।

ਸਿੱਖਿਆ ਖੇਤਰ

ਸਿੱਖਿਆ ਖੇਤਰ

ਸਿੱਖਿਆ ਖੇਤਰ

ਸਿੱਖਿਆ ਖੇਤਰ

 

Scroll to Top