ਚੰਡੀਗੜ੍ਹ 24 ਮਈ 2022: ਕਰਨਲ ਅਜੈ ਕੋਠਿਆਲ ( Colonel Ajay Kothiyal) ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਸਨ | ਅੱਜ ਕਰਨਲ ਅਜੈ ਕੋਠਿਆਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਖ਼ਬਰ ਹੈ ਕਿ ਕੋਠਿਆਲ ਸਮੇਤ ਉਨ੍ਹਾਂ ਦੇ ਕਰੀਬ 150 ਸਮਰਥਕ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਜਿਕਰਯੋਗ ਹੈ ਕਿ ਕੋਠਿਆਲ ਨੇ ਗੰਗੋਤਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਉਹ ਹਾਰ ਗਏ ਸਨ | ਜਿਕਰਯੋਗ ਹੈ ਕਿ ਕਰਨਲ ਅਜੈ ਕੋਠਿਆਲ (ਸੇਵਾਮੁਕਤ) ਨੇ ਪਿਛਲੇ ਹਫਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ 22 ਮਈ ਨੂੰ ਟਵਿੱਟਰ ‘ਤੇ ਆਪਣਾ ਅਸਤੀਫਾ ਪੱਤਰ ਪੋਸਟ ਕੀਤਾ ਸੀ।
October 4, 2024 5:25 am