ਰੋਪਵੇਅ

ਰੋਪਵੇਅ ‘ਚ ਫਸੇ 80 ਦੇ ਕਰੀਬ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਬਾਹਰ

ਚੰਡੀਗੜ੍ਹ 23 ਮਈ 2022: ਮੌਸਮ ਵਿੱਚ ਬਦਲਾਅ ਦੇ ਨਾਲ ਹੀ ਤੂਫਾਨ ਅਤੇ ਤੇਜ਼ ਹਵਾਵਾਂ ਵੀ ਸ਼ੁਰੂ ਹੋ ਗਈਆਂ ਹਨ | ਇਸ ਦੌਰਾਨ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਮਾਈਹਰ ‘ਚ ਮਾਤਾ ਸ਼ਾਰਦਾ ਦੇ ਦਰਸ਼ਨਾਂ ਲਈ ਆਏ ਸ਼ਰਧਾਲੂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ |ਖ਼ਬਰ ਹੈ ਕਿ ਸ਼ਾਰਦਾ ਮੰਦਿਰ ਦਾ ਰੋਪਵੇਅ ਅੱਧ ਵਿਚਕਾਰ ਹੀ ਰੁਕ ਗਿਆ ਅਤੇ ਇਸ ਵਿੱਚ ਸਵਾਰ ਸ਼ਰਧਾਲੂ ਹਵਾ ਵਿੱਚ ਝੂਲਣ ਲੱਗੇ। ਮੌਸਮ ਖ਼ਰਾਬ ਹੋਣ ਕਾਰਨ ਰੋਪਵੇਅ ਟਰਾਲੀਆਂ ਬਿਜਲੀ ਗੁੱਲ ਹੋਣ ਕਾਰਨ ਸੜਕ ਦੇ ਵਿਚਕਾਰ ਹੀ ਫਸ ਗਈਆਂ।

ਇਸ ਦੌਰਾਨ 28 ਟਰਾਲੀਆਂ ਵਿੱਚ ਸਵਾਰ 80 ਦੇ ਕਰੀਬ ਸ਼ਰਧਾਲੂਆਂ ਦੇ ਸਾਹ ਦੋ ਘੰਟੇ ਤੱਕ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲਦੇ ਰਹੇ। ਹਨੇਰੀ ਅਤੇ ਮੀਂਹ ਕਾਰਨ ਦੁਪਹਿਰ 3 ਵਜੇ ਦੇ ਕਰੀਬ ਟਰਾਲੀਆਂ ਦੀ ਆਵਾਜਾਈ ਰੁਕ ਗਈ। ਇੱਥੇ ਕੁੱਲ 32 ਟਰਾਲੀਆਂ ਹਨ, ਜਿਨ੍ਹਾਂ ਵਿੱਚੋਂ 2-2 ਟਰਾਲੀਆਂ ਹਮੇਸ਼ਾ ਸਟੇਸ਼ਨ ’ਤੇ ਖੜ੍ਹੀਆਂ ਰਹਿੰਦੀਆਂ ਹਨ, ਜਦਕਿ ਬਾਕੀ ਟਰਾਲੀਆਂ ਚੱਲਦੀਆਂ ਰਹਿੰਦੀਆਂ ਹਨ। ਸ਼ਾਮ 5 ਵਜੇ ਦੇ ਕਰੀਬ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

Scroll to Top