Comedian Bharti Singh

ਦਾੜੀ ਮੁੱਛਾਂ ‘ਤੇ ਗ਼ਲਤ ਟਿੱਪਣੀ ਕਰਨ ਵਾਲੀ ਕਾਮੇਡੀਅਨ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ

ਚੰਡੀਗੜ੍ਹ 16 ਮਈ 2022: ਪਿਛਲੇ ਦਿਨੀਂ ਕਾਮੇਡੀਅਨ ਭਾਰਤੀ ਸਿੰਘ (Comedian Bharti Singh) ਵੱਲੋਂ ਇਕ ਸ਼ੋਅ ਦੌਰਾਨ ਆਪਣੀ ਸਹੇਲੀ ਨਾਲ ਕਾਮੇਡੀ ਕਰਦੇ ਵੇਲੇ ਦਾੜ੍ਹੀ ਅਤੇ ਮੁੱਛਾਂ ਬਾਰੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਵਿਚ ਸਿੱਖਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਇਸਦੇ ਚੱਲਦੇ ਕਾਮੇਡੀਅਨ ਭਾਰਤੀ ਸਿੰਘ ਨੇ ਦਾੜੀ ਮੁੱਛਾਂ ਤੇ ਗ਼ਲਤ ਟਿੱਪਣੀ ਕਰਨ ‘ਤੇ ਮੁਆਫ਼ੀ ਮੰਗੀ ਹੈ |

ਵੀਡੀਓ ‘ਚ ਭਾਰਤੀ ਸਿੰਘ ਕਹਿੰਦੀ ਹੈ, ”ਪਿਛਲੇ 1-2 ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮੈਨੂੰ ਇਹ ਵੀਡੀਓ ਭੇਜੀ ਵੀ ਗਈ ਸੀ ਕਿ ਤੁਸੀਂ ਦਾੜ੍ਹੀ-ਮੁੱਛਾਂ ਦਾ ਮਜ਼ਾਕ ਉਡਾ ਰਹੇ ਹੋ। ਮੈਂ ਪਿਛਲੇ 2 ਦਿਨਾਂ ਤੋਂ ਉਹ ਵੀਡੀਓ ਬਾਰ ਬਾਰ ਦੇਖ ਰਹੀ ਹਾਂ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਵੀ ਉਸ ਵੀਡੀਓ ਨੂੰ ਦੇਖਣ ਲਈ ਬੇਨਤੀ ਕਰਾਂਗਾ। ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤ ਬਾਰੇ ਇਹ ਨਹੀਂ ਕਿਹਾ ਕਿ ਇਸ ਧਰਮ ਦੇ ਲੋਕ ਦਾੜ੍ਹੀ ਰੱਖਦੇ ਹਨ ਤੇ ਉਨ੍ਹਾਂ ਨੂੰ ਇਹ ਸਮੱਸਿਆ ਹੁੰਦੀਆਂ ਹਨ |

ਭਾਰਤੀ ਸਿੰਘ (Comedian Bharti Singh) ਨੇ ਅੱਗੇ ਕਿਹਾ, ”ਅੱਜ ਕੱਲ੍ਹ ਹਰ ਕੋਈ ਦਾੜ੍ਹੀ-ਮੁੱਛਾਂ ਰੱਖਦਾ ਹੈ ਪਰ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਧਰਮ ਅਤੇ ਜਾਤ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਮੈਂ ਖੁਦ ਪੰਜਾਬੀ ਹਾਂ, ਅੰਮ੍ਰਿਤਸਰ ਦਾ ਜੰਮਪਲ ਹਾਂ। ਮੈਂ ਪੰਜਾਬ ਦੀ ਪੂਰੀ ਇੱਜ਼ਤ ਰੱਖਾਂਗੀ |

ਜਿਕਰਯੋਗ ਇਹ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਭਾਰਤੀ ਸਿੰਘ ਤੇ ਐਕਸ਼ਨ ਲੈਂਦੇ ਹੋਏ ਹੁਣ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਜਾਣ ਬੁੱਝ ਕੇ ਸਿੱਖਾਂ ਨੂੰ ਟਾਰਗੇਟ ਕਰ ਕੇ ਅਜਿਹੀ ਹਰਕਤ ਕੀਤੀ ਗਈ ਹੈ |

ਉਨ੍ਹਾਂ ਕਿਹਾ ਕਿ ਭਾਰਤੀ ਸਿੰਘ ਖੁਦ ਗੁਰੂ ਨਗਰੀ ਅੰਮ੍ਰਿਤਸਰ ਦੀ ਜੰਮਪਲ ਹੈ ਅਤੇ ਸਿੱਖਾਂ ਬਾਰੇ ਉਹ ਭਲੀ ਭਾਂਤ ਜਾਣਦੀ ਹੈ ਅਤੇ ਉਹ ਸਿੱਖਾਂ ਦੀ ਦਾੜ੍ਹੀ ਅਤੇ ਮੁੱਛਾਂ ਬਾਰੇ ਜਾਣਬੁੱਝ ਕੇ ਅਜਿਹੇ ਬਿਆਨ ਦੇ ਰਹੀ ਹੈ ਅਤੇ ਇਸ ਦੇ ਚੱਲਦੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਮੇਡੀਅਨ ਭਾਰਤੀ ਸਿੰਘ ਦੇ ਖਿਲਾਫ਼ ਦਰਖਾਸਤ ਪੁਲਸ ਨੂੰ ਵੀ ਦੇ ਦਿੱਤੀ ਹੈ ਅਤੇ ਹੁਣ ਪੁਲਸ ਪਾਸੋਂ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੰਗ ਕੀਤੀ ਹੈ ਕਿ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕਰ ਜਲਦ ਨੂੰ ਗ੍ਰਿਫ਼ਤਾਰ ਕੀਤਾ ਜਾਵੇ |

Scroll to Top