ਚੰਡੀਗੜ੍ਹ 04 ਮਈ 2022: ਟਵਿਟਰ (Twitter) ਦੇ ਨਵੇਂ ਮਾਲਕ ਐਲਨ ਮਸਕ (Elon Musk) ਵਲੋਂ ਟਵਿਟਰ ਦੀ ਮੁਫਤ ਵਰਤੋਂ ‘ਤੇ ਵੱਡਾ ਝਟਕਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਇਸ ਦੀ ਵਰਤੋਂ ਕਰਨ ਲਈ ਪੈਸਾ ਖਰਚ ਕਰਨਾ ਪਵੇਗਾ । ਇਹ ਗੱਲ ਟਵਿਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਖੁਦ ਕਹੀ ਹੈ। ਹਾਲਾਂਕਿ, ਐਲੋਨ ਮਸਕ ਦੇ ਅਨੁਸਾਰ, ਹਰ ਕਿਸੇ ਨੂੰ ਟਵਿੱਟਰ ਦੀ ਵਰਤੋਂ ਲਈ ਭੁਗਤਾਨ ਨਹੀਂ ਕਰਨਾ ਪਵੇਗਾ। ਐਲੋਨ ਮਸਕ ਨੇ ਦੱਸਿਆ ਹੈ ਕਿ ਕੌਣ ਮੁਫਤ ਵਿਚ ਟਵਿਟਰ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਇਸ ਲਈ ਭੁਗਤਾਨ ਕਰਨਾ ਪਵੇਗਾ ।
ਐਲਨ ਮਸਕ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ (ਵਪਾਰਕ/ਸਰਕਾਰੀ ਉਪਭੋਗਤਾ) ਨੂੰ ਟਵਿੱਟਰ (Twitter) ਦੀ ਵਰਤੋਂ ਲਈ ਇੱਕ ਛੋਟਾ ਜਿਹਾ ਖਰਚਾ ਅਦਾ ਕਰਨਾ ਪੈ ਸਕਦਾ ਹੈ। ਐਲਨ ਮਸਕ ਨੇ ਕਿਹਾ ਕਿ ਟਵਿਟਰ ਆਮ ਉਪਭੋਗਤਾਵਾਂ ਲਈ ਹਮੇਸ਼ਾ ਮੁਫਤ ਰਹੇਗਾ। ਯਾਨੀ ਟਵਿਟਰ ਉਨ੍ਹਾਂ ਲਈ ਮੁਫਤ ਹੋਣ ਜਾ ਰਿਹਾ ਹੈ ਜੋ ਟਵਿਟਰ ਦੇ ਆਮ ਉਪਭੋਗਤਾ ਹਨ।