ਭਾਰਤ-ਪਾਕਿਸਤਾਨ

BSF ਵਲੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ 8 ਕਰੋੜ ਦੀ ਹੈਰੋਇਨ ਜ਼ਬਤ

ਚੰਡੀਗੜ੍ਹ 03 ਮਈ 2022: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਬੀ ਐੱਸ ਐੱਫ. ਸੈਕਟਰ ਦੀ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਰਾਮਦ ਕੀਤੇ ਗਏ ਤਿੰਨਾਂ ਪੈਕਟਾਂ ਵਿੱਚ ਅੱਧਾ-ਅੱਧਾ ਕਿਲੋ ਦੇ ਕਰੀਬ ਹੈਰੋਇਨ ਭਰੀ ਹੋਈ ਸੀ ਅਤੇ ਇੱਕ ਪੈਕੇਟ ਲੰਬੀਆਂ ਜੁਰਾਬਾਂ ਦੇ ਜੋੜੇ ਵਿੱਚ ਛੁਪਾਈ ਹੋਈ ਸੀ। ਸੂਤਰਾਂ ਅਨੁਸਾਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਦੀ ਡਿਲੀਵਰੀ ਪਾਕਿਸਤਾਨੀ ਸਮੱਗਲਰਾਂ ਵਲੋਂ ਕੀਤੀ ਗਈ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਐਤਵਾਰ ਨੂੰ ਬੀ.ਐੱਸ.ਐੱਫ. ਇਕ ਪਠਾਨ ਨੂੰ 1 ਕਿਲੋ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ।

Scroll to Top