July 5, 2024 12:32 am
Alka Lamba

ਕੁਮਾਰ ਵਿਸ਼ਵਾਸ਼ ਤੋਂ ਬਾਅਦ ਹੁਣ ‘ਸਾਬਕਾ ‘ਆਪ’ ਆਗੂ ਅਤੇ ਮੌਜੂਦਾ ਸਮੇਂ ਕਾਂਗਰਸੀ ਆਗੂ ਅਲਕਾ ਲਾਂਬਾ ਘਰ ਪਹੁੰਚੀ ਪੰਜਾਬ ਪੁੁਲਿਸ

ਚੰਡੀਗੜ੍ਹ 20 ਅਪ੍ਰੈਲ 2022: ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਘਰ ਸਵੇਰੇ ਸਵੇਰ ਪੰਜਾਬ ਪੁੁਲਿਸ ਪਹੁੰਚੀ | ਇਸਤੋਂ ਬਾਅਦ ਹੁਣ ਇੱਕ ਹੋਰ ਸਾਬਕਾ ‘ਆਪ’ ਆਗੂ ਅਤੇ ਮੌਜੂਦਾ ਸਮੇਂ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਵੀ ਟਵੀਟ ਕੀਤਾ ਹੈ ਕਿ ਉਹਨਾਂ ਦੇ ਘਰ ਪੰਜਾਬ ਪੁਲਿਸ ਪਹੁੰਚ ਚੁੱਕੀ ਹੈ। ਹਾਲਾਂਕਿ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਇਹ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਕਿਸ ਮਾਮਲੇ ਵਿੱਚ ਉਹਨਾਂ ਦੇ ਘਰ ਪਹੁੰਚੀ ਹੈ।

Kumar Vishwas