June 28, 2024 11:23 am
IPS ਹਰਪ੍ਰੀਤ ਸਿੱਧੂ

ਸੁਰਜੀਤ ਧੀਮਾਨ ਨੂੰ ਰਾਜਾ ਵੜਿੰਗ ਖਿਲਾਫ ਬਿਆਨਬਾਜ਼ੀ ਕਰਨੀ ਪਈ ਮਹਿੰਗੀ, ਪਾਰਟੀ ‘ਚੋਂ ਕੱਢਿਆ ਬਾਹਰ

ਚੰਡੀਗੜ੍ਹ, 10 ਅਪ੍ਰੈਲ 2022 : ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖਿਲਾਫ ਬਿਆਨਬਾਜ਼ੀ ਕਰਨਾ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਮਹਿੰਗਾ ਪਿਆ ਹੈ।

ਪਾਰਟੀ ਵਿਰੋਧੀ ਗਤੀਵਿਧੀਆਂ ਲਈ ਧੀਮਾਨ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ । ਧੀਮਾਨ ਨੇ 2017 ‘ਚ ਅਮਰਗੜ੍ਹ ਤੋਂ ਚੋਣ ਜਿੱਤੀ ਜੋ ਕਿ ਕੈਪਟਨ ਦੇ ਖਿਲਾਫ ਅਤੇ ਸਿੱਧੂ ਦੇ ਹੱਕ ‘ਚ ਸੀ।

ਦਸ ਦਈਏ ਕਿ ਬੀਤੇ ਦਿਨ ਹੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਧੀਮਾਨ ਨੇ ਇੱਕ ਨਿੱਜੀ ਚੈਨਲ ਨਾਲ ਫੋਨ ‘ਤੇ ਗੱਲਬਾਤ ਦੌਰਾਨ ਪ੍ਰਧਾਨਗੀ ‘ਤੇ ਸਵਾਲ ਚੁੱਕੇ ਸਨ।