SII

SII ਅਤੇ ਭਾਰਤ ਬਾਇਓਟੈਕ ਨੇ ਬੂਸਟਰ ਡੋਜ਼ ਦੀ ਕੀਮਤ ਘਟਾਉਣ ਦਾ ਕੀਤਾ ਐਲਾਨ

ਚੰਡੀਗੜ੍ਹ 09 ਅਪ੍ਰੈਲ 2022: ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ (Bharat Biotech) ਨੇ ਕੋਵਿਡ-19 ਦੀ ਬੂਸਟਰ ਡੋਜ਼ (Booster Dose) ਦੀ ਕੀਮਤ ਘਟਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ SII ਦੇ ਸੀਈਓ ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਡਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਤੋਂ ਘਟਾ ਕੇ 225 ਰੁਪਏ ਕਰਨ ਦਾ ਫੈਸਲਾ ਕੀਤਾ ਹੈ। SII ਨੇ ਕੋਵਿਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਰੱਖੀ ਸੀ, ਜਦੋਂ ਕਿ ਪਹਿਲਾਂ ਭਾਰਤ ਬਾਇਓਟ ਦੇ ਟੀਕੇ ਦੀ ਕੀਮਤ 1,200 ਰੁਪਏ ਸੀ।

ਇਸ ਮੌਕੇ ‘ਤੇ ਅਦਾਰ ਪੂਨਾਵਾਲਾ ਨੇ ਇਸ ਸੰਬੰਧੀ ਇੱਕ ਟਵੀਟ ਕੀਤਾ, ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, SII ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਤੋਂ ਵਧਾ ਕੇ 225 ਰੁਪਏ ਪ੍ਰਤੀ ਖੁਰਾਕ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਸਾਰੇ ਇੱਕ ਵਾਰ ਫਿਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਕਥਾਮ ਵਾਲੀਆਂ ਖੁਰਾਕਾਂ ਪ੍ਰਦਾਨ ਕਰਨ ਦੇ ਕੇਂਦਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ।

Scroll to Top