ਪੰਜਾਬ ਸਕੂਲ ਸਿੱਖਿਆ ਬੋਰਡ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਡੇਟਸ਼ੀਟ ‘ਚ ਤਬਦੀਲੀ

ਚੰਡੀਗੜ੍ਹ, 8 ਅਪ੍ਰੈਲ 2022 : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਟਰਮ-2 ਨਾਲ ਸਬੰਧਤ 12ਵੀਂ ਜਮਾਤ ਦੇ 4 ਪੇਪਰਾਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ। 12ਵੀਂ ਜਮਾਤ ਕੰਟਰੋਲਰ ਪ੍ਰੀਖਿਆਵਾਂ JR ਮਹਿਰੋਕ ਵੱਲੋਂ ਜਾਰੀ ਵੇਰਵਿਆਂ ਅਨੁਸਾਰ, 7 ਅਪ੍ਰੈਲ ਨੂੰ ਹੋਣ ਵਾਲਾ ਇਕਨਾਮਿਕਸ (26) ਜਨਰਲ ਫਾਊਂਡੇਸ਼ਨ ਕੋਰਸ ਵਿਸ਼ਾ ਜਮਾਤ ਬਾਰ੍ਹਵੀਂ ਦਾ ਪੇਪਰ ਹੁਣ 25 ਮਈ, ਫਿਜ਼ੀਕਲ ਐਜੂਕੇਸ਼ਨ ਦਾ 23 ਮਈ ਨੂੰ ਹੋਣ ਵਾਲਾ ਪੇਪਰ 7 ਮਈ ਨੂੰ ’ਤੇ ਪਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਸਵਾਗਤ ਜ਼ਿੰਦਗੀ ਵਿਸ਼ੇ ਦਾ ਪੇਪਰ 17 ਮਈ ਦੀ ਥਾਂ ਹੁਣ 20 ਮਈ ਅਤੇ ਪਬਲਿਕ ਐਡਮਨਿਸਟ੍ਰੇਸ਼ਨ ਦਾ ਪੇਪਰਾਂ 20 ਮਈ ਦਾ ਥਾਂ 17 ਮਈ ਨੂੰ ਤੈਅ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਬੋਰ਼ਡ ਨੇ ਕੁਝ ਵਿਸ਼ਿਆਂ ਲਈ 12ਵੀਂ ਜਮਾਤ ਦੀ ਪ੍ਰੀਖਿਆ ਦਾ ਸ਼ਡਿਊਲ ਬਦਲਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਬਦਲਿਆ ਹੋਇਆ ਸ਼ਡਿਊਲ ਚੈੱਕ ਕਰ ਸਕਦੇ ਹਨ।

Scroll to Top